ਭਾਰਤ ਨੇ ਬ੍ਰਹਮੋਸ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

ss1

ਭਾਰਤ ਨੇ ਬ੍ਰਹਮੋਸ ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ

ਬਾਲੇਸ਼ਵਰ, 21 ਮਈ- ਭਾਰਤ ਨੇ ਸੋਮਵਾਰ ਨੂੰ ਇੱਕ ਵਾਰ ਫਿਰ ਤੋਂ ਸੁਪਰਸੋਨਿਕ ਮਿਜ਼ਾਈਲ ਬ੍ਰਹਮੋਸ ਦਾ ਸਫ਼ਲ ਪ੍ਰੀਖਣ ਕੀਤਾ। ਡੀ. ਆਰ. ਡੀ. ਓ. ਅਤੇ ਰੂਸ ਦੇ ਵਿਗਿਆਨੀਆਂ ਦੇ ਸਾਂਝੇ ਯਤਨਾਂ ਨਾਲ ਬਣੀ ਕਰੂਜ਼ ਮਿਜ਼ਾਈਲ ਦਾ ਬ੍ਰਹਮੋਸ ਦਾ ਉੜੀਸਾ ਤੱਟ ਦੇ ਚਾਂਦੀਪੁਰ ਆਈ. ਟੀ. ਆਰ. ਦੇ ਐਲ. ਸੀ.-3 ਤੋਂ ਸਵੇਰੇ 11.40 ਵਜੇ ਪ੍ਰੀਖਣ ਕੀਤਾ। ਇਹ ਮਿਜ਼ਾਈਲ 8.4 ਮੀਟਰ ਲੰਬੀ ਅਤੇ 0.6 ਮੀਟਰ ਚੌੜ੍ਹੀ ਹੈ। ਇਸ ਦਾ ਭਾਰ 3 ਹਜ਼ਾਰ ਕਿਲੋਗ੍ਰਾਮ ਹੈ ਅਤੇ ਇਹ 300 ਕਿਲੋਗ੍ਰਾਮ ਤੱਕ ਭਾਰ ਤੱਕ ਵਿਸਫੋਟਕ ਢੋਣ ਦੀ ਸਮਰੱਥਾ ਰੱਖਦੀ ਹੈ। ਇਹ ਮਿਜ਼ਾਈਲ ਆਵਾਜ਼ ਦੀ ਗਤੀ ਤੋਂ ਵੀ 2.8 ਗੁਣਾ ਤੇਜ਼ ਜਾਣ ਦੀ ਸਮਰੱਥਾ ਰੱਖਦੀ ਹੈ। ਉੱਧਰ ਮਿਜ਼ਾਈਲ ਦੇ ਸਫ਼ਲਤਾਪੂਰਵਕ ਪ੍ਰੀਖਣ ਤੋਂ ਬਾਅਦ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਬ੍ਰਹਮੋਸ ਦੀ ਟੀਮ ਅਤੇ ਡੀ. ਆਰ. ਡੀ. ਓ. ਦੀ ਟੀਮ ਨੂੰ ਵਧਾਈਆਂ ਦਿੱਤੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *