ਅਪਾਹਜ਼ ਭਿਖਾਰਨ ਦੇ ਖਾਤੇ ‘ਚ ਸਨ 9 ਕਰੋੜ ਰੁਪਏ, ਮੌਤ ਮਗਰੋਂ ਹੋਇਆ ਖੁਲਾਸਾ

ss1

ਅਪਾਹਜ਼ ਭਿਖਾਰਨ ਦੇ ਖਾਤੇ ‘ਚ ਸਨ 9 ਕਰੋੜ ਰੁਪਏ, ਮੌਤ ਮਗਰੋਂ ਹੋਇਆ ਖੁਲਾਸਾ

ਦੁਨੀਆ ਵਿਚ ਹਜ਼ਾਰਾਂ ਭਿਖਾਰੀ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਭਿਖਾਰਨ ਬਾਰੇ ਦੱਸ ਰਹੇ ਹਾਂ, ਜੋ ਸ਼ਾਇਦ ਦੁਨੀਆ ਦੀ ਇਕ ਅਮੀਰ ਭਿਖਾਰਨ ਸੀ। ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਸਰੀਰਕ ਰੂਪ ਵਿਚ ਅਸਮਰੱਥ ਇਸ ਭਿਖਾਰਨ ਦੇ ਬੈਂਕ ਵਿਚ ਇਕ ਮਿਲੀਅਨ ਪੌਂਡ (9 ਕਰੋੜ ਰੁਪਏ) ਤੋਂ ਜ਼ਿਆਦਾ ਦੀ ਰਾਸ਼ੀ ਜਮਾ ਸੀ।
ਉਸ ਨੂੰ ਦਾਨ ਦੇਣ ਵਾਲੇ ਲੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਦੀ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਰਿਹਾ। ਇੰਨਾ ਹੀ ਨਹੀਂ ਉਸ ਦੇ ਘਰੋਂ ਮਿਲੇ ਦੋ ਬੈਗਾਂ ਵਿਚੋਂ 2,457 ਪੌਂਡ (2 ਲੱਖ 24 ਹਜ਼ਾਰ 175 ਰੁਪਏ) ਵੀ ਮਿਲੇ।
ਇਕ ਦਿਆਲੂ ਲੇਬਨਾਨੀ ਫੌਜੀ ਨੇ ਫਾਤਿਮਾ ਨੂੰ ਜਦੋਂ ਹੱਥਾਂ-ਪੈਰਾਂ ਦੀ ਵਰਤੋਂ ਕਰਨ ਵਿਚ ਅਸਮਰੱਥ ਪਾਇਆ ਤਾਂ ਉਹ ਉਸ ਨੂੰ ਰੋਜ਼ਾਨਾ ਪਾਣੀ ਅਤੇ ਭੋਜਨ ਖਵਾ ਦਿਆ ਕਰਦਾ ਸੀ। ਇਸ ਸੰਬੰਧੀ ਤਸਵੀਰ ਵਾਇਰਲ ਹੋਣ ਮਗਰੋਂ ਫਾਤਿਮਾ ਇਕ ਸੈਲੀਬ੍ਰਿਟੀ ਬਣ ਗਈ ਸੀ। ਫੌਜੀ ਦੀ ਇਸ ‘ਰਹਿਮਦਿਲੀ ਅਤੇ ਮਨੁੱਖਤਾ’ ਲਈ ਉਸ ਦੇ ਕਮਾਂਡਰ ਨੇ ਉਸ ਦੀ ਤਾਰੀਫ ਵੀ ਕੀਤੀ ਸੀ। ਫਾਤਿਮਾ ਦੀ ਮੌਤ ਦੇ ਬਾਅਦ ਪੁਲਸ ਨੇ ਉੱਤਰੀ ਲੇਬਨਾਨ ਦੇ ਐੱਨ ਅਲ-ਜਹਾਬ ਸ਼ਹਿਰ ਵਿਚ ਉਸ ਦੇ ਪਰਿਵਾਰ ਨੂੰ ਟਰੈਕ ਕੀਤਾ। ਇਸ ਮਗਰੋਂ ਪਰਿਵਾਰ ਵਾਲਿਆਂ ਨੇ ਉਸ ਦੀ ਬੌਡੀ ਨੂੰ ਦਫਨਾ ਦਿੱਤਾ। ਫਾਤਿਮਾ ਦੇ ਪਰਿਵਾਰ ਨੂੰ ਇਹ ਅਹਿਸਾਸ ਨਹੀਂ ਸੀ ਕਿ ਉਹ ਇੰਨੀ ਅਮੀਰ ਸੀ। ਸਥਾਨਕ ਲੋਕਾਂ ਨੇ ਕਿਹਾ ਕਿ ਲੇਬਨਾਨੀ ਗ੍ਰਹਿ ਯੁੱਧ ਦੌਰਾਨ ਫਾਤਿਮਾ ਨੇ ਆਪਣੇ ਹੱਥ-ਪੈਰ ਗਵਾ ਦਿੱਤੇ ਸਨ।

print
Share Button
Print Friendly, PDF & Email