ਨਿਊਯਾਰਕ ਪੁਲਿਸ ”ਚ ਪਹਿਲੀ ਦਸਤਾਰਧਾਰੀ ਮਹਿਲਾ, ਸ਼ਾਮਿਲ ਹੋਈ , ਸਿੱਖ ਭਾਈਚਾਰੇ ”ਚ ਖੁਸ਼ੀ ਦੀ ਲਹਿਰ

ss1

ਨਿਊਯਾਰਕ ਪੁਲਿਸ ”ਚ ਪਹਿਲੀ ਦਸਤਾਰਧਾਰੀ ਮਹਿਲਾ, ਸ਼ਾਮਿਲ ਹੋਈ , ਸਿੱਖ ਭਾਈਚਾਰੇ ”ਚ ਖੁਸ਼ੀ ਦੀ ਲਹਿਰ

ਨਿਊਯਾਰਕ, 20 ਮਈ ( ਰਾਜ ਗੋਗਨਾ )— ਅਮਰੀਕਾ ਦੇ ਨਿਊਯਾਰਕ ਪੁਲਿਸ ‘ਚ ਪਹਿਲੀ ਵਾਰ ਇਕ ਦਸਤਾਰਧਾਰੀ ਮਹਿਲਾ ਸ਼ਾਮਲ ਹੋਈ ਹੈ। ਜੋ ਸਹਾਇਕ ਅਧਿਕਾਰੀ ਬਣੀ ਇਹ ਸਿੱਖ ਮਹਿਲਾ ਗੁਰਸੋਚ ਕੌਰ ਹੈ ਜੋ ਦਸਤਾਰ ਸਜਾ ਕੇ ਹੀ ਆਪਣੀਆਂ ਸੇਵਾਵਾਂ ਦੇਵੇਗੀ। ਇਸ ‘ਤੇ ਸਮੂਹ ਸਿੱਖ ਭਾਈਚਾਰੇ ‘ਚ ਕਾਫੀ ਖੁਸ਼ੀ ਦੀ ਲਹਿਰ ਹੈ। ਗੁਰਸੋਚ ਕੌਰ ਦੀ ਨਿਯੁਕਤੀ ‘ਤੇ ਭਾਰਤ ਦੇ ਮਨਿਸਟਰ ਸਟੇਟ ਫਾਰ ਹਾਊਸਿੰਗ ਐਡ ਅਰਬਨ ਅਫੇਅਰਜ ਦੇ ਹਰਦੀਪ ਸਿੰਘ ਪੁਰੀ ਅਤੇ ਜੰਮੂ ਐਡ ਕਸਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਟਵੀਟ ਕਰਦਿਆਂ ਕਿਹਾ,”ਇਹ ਇਤਿਹਾਸਕ ਮੌਕਾ ਹੈ। ਗੁਰਸੋਚ ਕੋਰ ਦੇ ਪੁਲਿਸ ‘ਚ ਆਉਣ ਨਾਲ ਅਮਰੀਕੀ ਲੋਕਾਂ ਨੂੰ ਸਿੱਖ ਧਰਮ ਦੀ ਪਹਿਚਾਣ ਨੂੰ ਸਮਝਣ ਅਤੇ ਸਹੀ ਧਾਰਣਾ ਬਣਾਉਣ ‘ਚ ਮਦਦ ਮਿਲੇਗੀ।’ਯਾਦ ਰਹੇ ਕਿ ਇਸ ਤੋ ਪਹਿਲੇ ਵੀ ਨਿਊਯਾਰਕ ਚ’170 ਦੇ ਕਰੀਬ ਸਿੱਖ ਪੁਲਿਸ ਚ’ ਆਪਣੀਆਂ ਸੇਵਾਵਾਂ ਦੇ ਰਹੇ ਹਨ ।

print
Share Button
Print Friendly, PDF & Email

Leave a Reply

Your email address will not be published. Required fields are marked *