ਸਟੇਟ ਬੈਂਕ ਆਫ ਇੰਡੀਆਂ ਧਾਰੀਵਾਲ ਵਲੋਂ ਸੀਲ ਕੀਤੀ ਰਾਈਸ ਮਿਲ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ

ss1

ਸਟੇਟ ਬੈਂਕ ਆਫ ਇੰਡੀਆਂ ਧਾਰੀਵਾਲ ਵਲੋਂ ਸੀਲ ਕੀਤੀ ਰਾਈਸ ਮਿਲ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ

ਧਾਰੀਵਾਲ, 19 ਮਈ (ਗੁਰਵਿੰਦਰ ਨਾਗੀ)-ਸਟੇਟ ਬੈਂਕ ਆਫ ਇੰਡੀਆਂ ਸਾਖਾ ਧਾਰੀਵਾਲ ਵਲੋਂ ਖੁੰਡਾ ਰੋਡ ਤੇ ਸਥਿਤ ਇੱਕ ਕਬਜੇ ਵਿਚ ਲਈ ਰਾਈਸ ਮਿਲ ਵਿਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰੰਜਨ ਵੋਹਰਾ ਪੁੱਤਰ ਰਾਮ ਲੁਭਾਇਆ ਵਾਸੀ ਧਾਰੀਵਾਲ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਲਿਖਤੀ ਸ਼ਕਾਇਤ ਪੱਤਰ ਭੇਜ ਕੇ ਇਨਸਾਫ ਦੀ ਮੰਗ ਕਰਦਿਆਂ ਦੱਸਿਆ ਕਿ ਮੈਸਜ ਹੰਸ ਫੂਡ ਪ੍ਰੋਡੈਕਟਸ ਸ਼ਾਹਪੁਰ ਖੁੰਡਾ ਰੋਡ ਧਾਰੀਵਾਲ ਫਰਮ ਦਾ ਉਹ ਮਾਲਕ ਹੈ ਅਤੇ ਉਕਤ ਫਰਮ ਦੀ ਜਮੀਨ ਤੇ ਮਸ਼ੀਨਰੀ ਸਟੇਟ ਬੈਂਕ ਆਫ ਇੰਡੀਆਂ ਸਾਖਾ ਧਾਰੀਵਾਲ ਕੋਲ ਆੜ ਰਹਿਣ ਸੀ ਪਰ ਘਰੇਲੂ ਝਗੜਾ ਹੋਣ ਕਾਰਨ ਮੈਂ ਬੈਂਕ ਦਾ ਕਰਜਾ ਨਹੀਂ ਦੇ ਸਕਿਆ ਜਿਸ ਤੋਂ ਬਾਅਦ ਬੈਂਕ ਨੇ ਮੇਰੇ ਉੱਪਰ ਕੇਸ ਕਰ ਦਿੱਤਾ ਅਤੇ ਬੈਂਕ ਅਧਿਕਾਰੀ ਆਰ ਸੀ ਗੁਪਤਾ ਅਸਿਸਟੈਂਟ ਜਨਰਲ ਮੈਨੇਜਰ ਚੰਡੀਗੜ ਅਤੇ ਰਵੀ ਗੁਪਤਾ ਮੈਨੇਜਰ ਧਾਰੀਵਾਲ ਨੇ ਮੇਰੀ ਰਾਈਸ ਮਿਲ ਦਾ ਕਬਜਾ ਲੈ ਕੇ ਉਸਨੂੰ ਸੀਲ ਕਰ ਦਿੱਤਾ।

ਉਸਨੇ ਦੱਸਿਆ ਕਿ ਰਾਈਸ ਮਿਲ ਨੂੰ ਸੀਲ ਕਰਨ ਮੌਕੇ ਉਸ ਵਿਚ 4110.17 ਕਵਿੰਟਲ ਚਾਵਲ, 93.72 ਕਵਿੰਟਲ ਕਨੀ, ਰਾਈਸ ਬਰਾਨ 228.87 ਕਵਿੰਟਲ, ਖੁੱਡੀ ਫੱਕ 4126.14 ਕਵਿੰਟਲ, ਟੋ 4142.13 ਕਵਿੰਟਲ ਅਤੇ ਬਾਰਦਾਨੇ ਦੀਆਂ ਖਾਲੀ ਬੋਰੀਆਂ 153510 ਮੇਰੀ ਬੈਂਲਸ ਸ਼ੀਟ ਅਨੁਸਾਰ ਮੌਜੂਦ ਸਨ। ਜਦਕਿ ਇਸ ਤੋਂ ਇਲਾਵਾ ਹੋਰ ਲੋਹੇ ਦੇ ਐਂਗਲ, ਸਰੀਆ, ਇੰਟਾਂ ਆਦਿ ਵੀ ਮੌਜੂਦ ਸੀ। ਜਿਸਦਾ ਮੈਨੂੰ ਹੁਣ ਪਤਾ ਲੱਗਾ ਹੈ ਇਹ ਸਾਰਾ ਸਾਮਾਨ ਮੇਰੀ ਰਾਈਸ ਮਿਲ ਤੋਂ ਗੈਰ ਕਾਨੂੰਨੀ ਢੰਗ ਨਾਲ ਗਾਇਬ ਹੋ ਚੁੱਕਾ ਹੈ ਇਸ ਲਈ ਇਸ ਮਾਮਲੇ ਦੀ ਇਨਕੁਆਰੀ ਕਰਕੇ ਮੇਨੂੰ ਇਨਸਾਫ ਦਿੱਤਾ ਜਾਵੇ ਜਦਕਿ ਬੈਂਕ ਵਲੋਂ ਇਸ ਰਾਈਸ ਮਿਲ ਵਿਚ ਪ੍ਰਾਈਵੇਟ ਸਕਿਊਰਟੀ ਗਾਰਡ ਵੀ ਤੈਨਾਤ ਕੀਤੇ ਗਏ ਹਨ। ਥਾਣਾ ਧਾਰੀਵਾਲ ਦੇ ਮੁੱਖੀ ਅਮਨਦੀਪ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆ ਦੇ ਹੁਕਮਾਂ ਅਨੁਸਾਰ ਨਾਇਬ ਤਹਿਸੀਲਦਾਰ ਧਾਰੀਵਾਲ ਵਲੋਂ ਕੀਤੀ ਇਨਕੁਆਰੀ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 380, 406, 409 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email