ਪੱਤਰਕਾਰ ਗੁਲਜ਼ਾਰ ਮਦੀਨਾ ਅਤੇ ਡਾ. ਸਰਾਜ ਘਨੌਰ ਨੂੰ ਸਦਮਾ, ਮਾਮਾ ਜੀ ਦਾ ਦਿਹਾਂਤ

ss1

ਪੱਤਰਕਾਰ ਗੁਲਜ਼ਾਰ ਮਦੀਨਾ ਅਤੇ ਡਾ. ਸਰਾਜ ਘਨੌਰ ਨੂੰ ਸਦਮਾ, ਮਾਮਾ ਜੀ ਦਾ ਦਿਹਾਂਤ

ਸ਼ਾਮ ਸਿੰਘ ਵਾਲਾ, 1 ਜੂਨ (ਕਰਮ ਸੰਧੂ)-ਪਿਛਲੇ ਦਿਨੀਂ ਸਾਦਿਕ ਤੋਂ ਪੰਜਾਬ ਟਾਇਮਜ਼ ਦੇ ਪੱਤਰਕਾਰ ਗੁਲਜ਼ਾਰ ਮਦੀਨਾ ਦੇ ਸਤਿਕਾਰਯੋਗ ਮਾਮਾ ਜੀ ਸ੍ਰੀ ਬਸ਼ੀਰ ਮੁਹੰਮਦ ਦਾ ਮਾਮੂਲੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਜਿਨਾਂ ਨੂੰ ਉਨਾਂ ਦੇ ਜੱਦੀ ਪਿੰਡ ਫ਼ਰਵਾਹੀ ਨੇੜੇ ਮਲੇਰਕੋਟਲਾ ਵਿਖੇ ਮੁਸਲਿਮ ਰੀਤੀ ਰਿਵਾਜਾਂ ਅਨੁਸਾਰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ ਹੈ। ਸ੍ਰੀ ਬਸ਼ੀਰ ਮੁਹੰਮਦ ਦੀ ਉਮਰ ਕਰੀਬ 60 ਕੁ ਵਰੇ ਸੀ। ਜੋ ਆਪਣੇ ਪਿੱਛੇ 3 ਧੀਆਂ, ਅਤੇ 1 ਪੁੱਤਰ ਨੂੰ ਰੋਂਦੇ ਵਿਲਕਦੇ ਛੱਡਕੇ ਹਮੇਸ਼ਾਂ ਲਈ ਅਲਵਿਦਾ ਕਹਿ ਗਏ ਹਨ। ਉਨਾਂ ਨੂੰ ਅੰਤਿਮ ਵਿਦਾਇਗੀ ਦੇਣ ਸਮੇਂ ਹਰ ਇੱਕ ਦੀ ਅੱਖ ਵਿੱਚੋਂ ਹੰਝੂ ਆਪ ਮੁਹਾਰੇ ਡਿੱਗ ਰਹੇ ਸਨ। ਇਸ ਦੁੱਖ ਦੀ ਘੜੀ ਵਿੱਚ ਉੱਘੇ ਲੇਖਕ ਨਿੰਦਰ ਘੁਗਿਆਣਵੀ, ਪੱਤਰਕਾਰ ਪਰਮਜੀਤ ਸੋਨੀ, ਗੁਰਭੇਜ ਚੌਹਾਨ, ਆਰ.ਐਸ. ਧੁੰਨਾ, ਰਛਪਾਲ ਸਿੰਘ ਬਰਾੜ, ਪ੍ਰਦੀਪ ਚਮਕ, ਰਾਜਬੀਰ ਬਰਾੜ, ਜਸਵਿੰਦਰ ਸੰਧੂ, ਰਘਬੀਰ ਪਰਜਾਪਤੀ, ਅਨੂ ਨਰੂਲਾ, ਨਾਇਬ ਤਹਿਸੀਲਦਾਰ ਸਾਦਿਕ ਸ੍ਰੀ ਨੰਦ ਕਿਸ਼ੋਰ, ਰੀਡਰ ਗੁਰਵਿੰਦਰ ਸਿੰਘ ਵਿਰਕ, ਰਵਿੰਦਰ ਰਵੀ, ਸੁਖਮੰਦਰ ਸਿੰਘ ਸੰਗਤਪੁਰਾ, ਸੁਰਿੰਦਰ ਘੁਗਿਆਣਵੀ, ਗਾਇਕ ਜੱਸ ਸਿੱਧੂ, ਡਾ. ਨਿੰਦਰ ਕੋਟਲੀ, ਗੀਤਕਾਰ ਜੋਬਨ ਮੋਤਲੇਵਾਲਾ ਤੋਂ ਇਲਾਵਾ ਹੋਰ ਬਹੁਤ ਸਾਰੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਦੁੱਖ ਸਾਂਝਾ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *