ਆੜੂ ਖਾਣ ਦੇ ਇਹ ਬੇਮਿਸਾਲ ਫਾਇਦੇ

ss1

ਆੜੂ ਖਾਣ ਦੇ ਇਹ ਬੇਮਿਸਾਲ ਫਾਇਦੇ

1. ਬ੍ਰੈਸਟ ਕੈਂਸਰ ਤੋਂ ਬਚਾਅ
ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਬਚਣ ਲਈ ਆੜੂ ਦੀ ਵਰਤੋਂ ਕਰੋ। ਇਸ ‘ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜੋ ਬ੍ਰੈਸਟ ਕੈਂਸਰ ਨੂੰ ਵਧਣ ਤੋਂ ਰੋਕਦੇ ਹਨ। ਇਸ ਲਈ ਔਰਤਾਂ ਨੂੰ ਇਸਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
2. ਗਠੀਆ
ਇਸ ‘ਚ ਸੋਜ ਨੂੰ ਘੱਟ ਕਰਨ ਵਾਲੇ ਰੋਗਾਣੂਰੋਧੀ ਤੇ ਐਂਟੀ-ਆਕਸੀਡੈਂਟ ਗੁਣ ਭਰਪੂਰ ਮਾਤਰਾ ‘ਚ ਮੋਜੂਦ ਹੁੰਦੇ ਹਨ। ਗਠੀਆ ਪੀੜਤ ਲੋਕਾਂ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ।
3. ਕਬਜ਼ ਤੋਂ ਰਾਹਤ
ਸਹੀ ਸਮੇਂ ‘ਤੇ ਭੋਜਨ ਨਾ ਕਰਨਾ ਜਾਂ ਫਿਰ ਕਿਸੇ ਹੋਰ ਕਾਰਨਾਂ ਕਰਕੇ ਕਈ ਲੋਕਾਂ ਨੂੰ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕਬਜ਼ ਦੀ ਸਮੱਸਿਆ ਦੂਰ ਕਰਨ ‘ਚ ਆੜੂ ਦਾ ਰਸ ਬੇਹੱਦ ਫਾਇਦੇਮੰਦ ਹੈ।
4. ਗਰਭਵਤੀ ਔਰਤਾਂ ਲਈ ਫਾਇਦੇਮੰਦ
ਪ੍ਰੈਗਨੇਂਸੀ ‘ਚ ਆੜੂ ਦੀ ਵਰਤੋਂ ਕਰਨ ਨਾਲ ਫਾਇਦਾ ਮਿਲਦਾ ਹੈ। ਇਸ ‘ਚ ਮੌਜੂਦ ਫਾਈਬਰ ਪ੍ਰੈਗਨੇਂਸੀ ਦੌਰਾਨ ਕਾਫੀ ਅਹਿਮ ਹੁੰਦੇ ਹਨ।
5. ਚਮੜੀ ਲਈ ਲਾਭਕਾਰੀ
ਇਸ ‘ਚ ਵਿਟਾਮਿਨ ਏ ਅਤੇ ਸੀ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ, ਜੋ ਚਮੜੀ ਨੂੰ ਸਿਹਤਮੰਦ ਰੱਖਣ ‘ਚ ਬੇਹੱਦ ਮਦਦਗਾਰ ਹਨ। ਡਾਰਕ ਸਰਕਲਸ ਅਤੇ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਨੂੰ ਫੇਸਪੈਕ ਦੇ ਤੌਰ ‘ਤੇ ਵਰਤੋਂ ਕਰ ਸਕਦੇ ਹੋ।
6. ਕੋਲੈਸਟਰੋਲ ਕੰਟਰੋਲ ਕਰੇ
ਆੜੂ ਖਾਣ ਨਾਲ ਕੋਲੈਸਟਰੋਲ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਇਸ ‘ਚ ਬੀਟਾ ਕੈਰੋਟੀਨ ਹੁੰਦਾ ਹੈ, ਜੋ ਖੂਨ ਦੇ ਪ੍ਰਵਾਹ ‘ਚ ਕੋਲੈਸਟਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ।
7. ਅਨੀਮੀਆ
ਅਨੀਮੀਆ ਤੋਂ ਪੀੜਤ ਲੋਕਾਂ ਲਈ ਵੀ ਆੜੂ ਫਾਇਦੇਮੰਦ ਹੈ। ਇਸ ‘ਚ ਮੌਜੂਦ ਵਿਟਾਮਿਨ ਸੀ ਤੁਹਾਡੇ ਸਰੀਰ ‘ਚ ਲੋਹੇ ਨੂੰ ਬਿਹਤਰ ਤਰੀਕੇ ਨਾਲ ਸੋਖਣ ‘ਚ ਮਦਦਗਾਰ ਹੈ।

print

Share Button
Print Friendly, PDF & Email

Leave a Reply

Your email address will not be published. Required fields are marked *