ਲਿਨੋਵੋ ਜਾਰੀ ਕਰੇਗਾ 4000 ਜੀਬੀ ਸਟੋਰੇਜ਼ ਵਾਲਾ ਸਮਾਰਟਫੋਨ

ss1

ਲਿਨੋਵੋ ਜਾਰੀ ਕਰੇਗਾ 4000 ਜੀਬੀ ਸਟੋਰੇਜ਼ ਵਾਲਾ ਸਮਾਰਟਫੋਨ

ਨਵੀਂ ਦਿੱਲੀ: ਲਿਨੋਵੋ 4 ਟੀਬੀ ਤੱਕ ਇਨਟਰਨਲ ਸਟੋਰੇਜ਼ ਵਾਲਾ ਸਮਾਰਟਫੋਨ ਲਾਂਚ ਕਰੇਗੀ। ਯਾਨੀ ਇਸ ਸਮਾਰਟਫੋਨ ਚ 4000 ਜੀਬੀ ਤੱਕ ਡਾਟਾ ਸਟੋਰ ਕੀਤਾ ਜਾ ਸਕੇਗਾ।

ਵੀਬੋ ਵੈੱਬਸਾਈਟ ‘ਤੇ ਕੀਤਾ ਗਿਆ ਐਲਾਨ:

ਲਿਨੋਵੋ ਦੇ ਵਾਈਸ ਪ੍ਰੈਜ਼ੀਡੈਂਟ ਚੇਂਗ ਚੇਂਗ ਨੇ ਚੀਨੀ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਇੱਕ ਟੀਜ਼ਰ ਪਾਇਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਲਿਨੋਵੋ ਵੱਲੋਂ ਅਪਕਮਿੰਗ ਫਲੈਗਸ਼ਿਪ ਸਮਾਰਟਫੋਨ 4 ਟੀਬੀ ਦੇ ਇੰਟਰਨਲ ਸਟੋਰੇਜ਼ ਨਾਲ ਆਏਗਾ।

ਫੋਨ ਦਾ ਨਾਂ ਕੀ ਹੋਵੇਗਾ ਤੇ ਕਦੋਂ ਹੋਵੇਗਾ ਲਾਂਚ:

4 ਟੀਬੀ ਸਟੋਰੇਜ਼ ਵਾਲੇ ਸਮਾਰਟਫੋਨ ਦਾ ਨਾਂ ਹੋ ਸਕਦਾ ਹੈ “ਲਿਨੋਵੋ Z5” ਤੇ ਇਸ ਵਿੱਚ 18 ਪੇਟੈਂਟ ਤਕਨਾਲੋਜੀ ਹੋਵੇਗੀ। “ਲਿਨੋਵੋ Z5” ਨੂੰ ਚੀਨ ‘ਚ 14 ਜੂਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਦੂਜੇ ਫੀਚਰ ਦੀ ਗੱਲ ਕੀਤੀ ਜਾਵੇ ਤਾਂ ਫੋਨ ਵਿਚ 95% ਸਕਰੀਨ ਹੋਵੇਗੀ। ਇਹ ਵੀ ਦੱਸਿਆ ਕਿ ਇਸ ‘ਚ 18 ਤਰ੍ਹਾਂ ਦਾ ਨਵੀਂ ਤਕਨਾਲੋਜੀ ਪੇਸ਼ ਕੀਤੀ ਜਾਵੇਗੀ।

ਜੇਕਰ ਇਹ ਫੋਨ ਬਾਜ਼ਾਰ ‘ਚ ਆਉਂਦਾ ਹੈ ਤਾਂ ਲੋਕਾਂ ‘ਚ ਇਸ ਨੂੰ ਕਾਫੀ ਪਸੰਦ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਫੋਨ ਮੇਕਰ ਕੰਪਨੀਆਂ ਲਈ ਇਸ ਫੋਨ ਦੇ ਫੀਚਰ ਚੈਂਲੈਂਜ ਸਾਬਤ ਹੋ ਸਕਦੇ ਹਨ।

print
Share Button
Print Friendly, PDF & Email