ਸਫ਼ੈਦ ਖ਼ੂਨ

ss1

ਸਫ਼ੈਦ ਖ਼ੂਨ

ਬਚਪਨ ਤੋਂ ਦੋਵੇਂ ਭਰਾ ਇੱਕ ਦੂਜੇ ਲਈ ਜਾਨ ਨਿਸ਼ਾਵਰ ਕਰਦੇ ਸਨ ਅਤੇ ਦੁੱਖ-ਸੁੱਖ ਦੇ ਭਾਈਵਾਲ ਬਣਦੇ। ਛੋਟੇ ਦਾ ਪੜਾਈ ਲਿਖਾਈ ਵਿੱਚ ਹੱਥ ਤੰਗ ਹੋਣ ਕਰਕੇ ਖੇਤੀ ਵਿੱਚ ਲੱਗ ਗਿਆ ਅਤੇ ਵੱਡਾ ਪੜ-ਲਿਖ ਕੇ ਚੰਗੇ ਰੁਤਬੇ ਤੇ ਜਾ ਪਹੁੰਚਾ। ਬਸ ਫਿਰ ਕੀ ਸੀ, ਸ਼ਹਿਰ ਜਾ ਵਸਿਆ ਅਤੇ ਪੈਸਾ ਹੀ ਪੈਸਾ ਤੇ ਚਾਰੇ ਪਾਸੇ ਬੱਲੇ-ਬੱਲੇ। ਖੇਤੀ ਦਾ ਕਿੱਤਾ ਗੁੰਝਲਦਾਰ ਹੋਣ ਕਰਕੇ ਛੋਟੇ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲ ਰਿਹਾ ਸੀ। ਉਪਰੋਂ ਧੀ ਵੀ ਵਿਆਹੁਣ ਯੋਗ ਹੋ ਚੁੱਕੀ ਸੀ ਤੇ ਰਿਸ਼ਤਾ ਵੀ ਤਹਿ ਕਰ ਦਿੱਤਾ। ਹੁਣ ਪੈਸੇ-ਧੇਲੇ ਦੇ ਪ੍ਰਬੰਧ ਬਾਰੇ ਵੱਡੇ ਭਰਾ ਕੋਲ ਜਾ ਪਹੁੰਚਿਆ। ਵੱਡੇ ਭਰਾ ਨੇ ਬੜੇ ਮਾਣ ਸਤਿਕਾਰ ਨਾਲ ਬਿਠਾਇਆ ਤੇ ਕਿਹਾ ਕਿ ਪੈਸੇ-ਧੇਲੇ ਦੀ ਪ੍ਰਵਾਹ ਨਾ ਕਰੀਂ, ਮੈਂ ਤੇਰੀ ਪੂਰੀ ਮਦਦ ਕਰਾਂਗਾ। ਇੱਕ ਕੰਮ ਕਰੀਂ ਆਪਣੇ ਨਾਮ ਬੋਲਦੀ ਜ਼ਮੀਨ ਦੀ ਫ਼ਰਦ ਲੈ ਆਵੀਂ ਤੇ ਪੈਸੇ ਲੈ ਜਾਵੀਂ। ਵੱਡੇ ਭਰਾ ਦਾ ਸਫ਼ੈਦ ਹੋਇਆ ਖੂਨ ਦੇਖ ਕੇ ਛੋਟੇ ਭਰਾ ਦਾ ਮਨ ਵਲੂੰਧਰਿਆ ਗਿਆ।

ਰਮਿੰਦਰ ਫਰੀਦਕੋਟੀ
3 ਫਰੈਂਡਜ਼ ਐਵੀਨਿਊ,
ਨਿਊ ਹਰਿੰਦਰਾ ਨਗਰ, ਫ਼ਰੀਦਕੋਟ।
ਮੋਬਾਈਲ : 98159-53929

print
Share Button
Print Friendly, PDF & Email

Leave a Reply

Your email address will not be published. Required fields are marked *