ਸੰਤੁਲਨ ਵਿਗੜਨ ਕਰਕੇ ਕਾਰ ਦਰਖ਼ਤ ਨਾਲ ਟਕਰਾਈ, ਇੱਕ ਨੌਜਵਾਨ ਦੀ ਮੌਤ ਦੋ ਗੰਭੀਰ ਜ਼ਖਮੀ

ss1

ਸੰਤੁਲਨ ਵਿਗੜਨ ਕਰਕੇ ਕਾਰ ਦਰਖ਼ਤ ਨਾਲ ਟਕਰਾਈ, ਇੱਕ ਨੌਜਵਾਨ ਦੀ ਮੌਤ ਦੋ ਗੰਭੀਰ ਜ਼ਖਮੀ

ਤਲਵੰਡੀ ਸਾਬੋ, 17 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੌੜ ਰੋਡ ‘ਤੇ ਦੇਰ ਸ਼ਾਮ ਵਾਪਰੇ ਇੱਕ ਸੜਕੀ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਿੰਨਾ ਨੂੰ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮੌੜ ਮੰਡੀ ਤੋਂ ਤਿੰਨ ਨੌਜਵਾਨ ਆਪਣੀ ਕਾਰ ਨੂੰ: (ਐਚ.ਆਰ. 15 ਬੀ 3445) ‘ਤੇ ਸਵਾਰ ਹੋ ਕੇ ਤਲਵੰਡੀ ਸਾਬੋ ਵੱਲ ਆ ਰਹੇ ਸਨ ਤਾਂ ਸ਼ੇਖਪੁਰਾ ਪਿੰਡ ਲੰਘਦੇ ਹੀ ਇੱਕ ਖ਼ਤਰਨਾਕ ਮੋੜ ਕੋਲ ਕਾਰ ਦਾ ਸੰਤੁਲਨ ਵਿਗੜਨ ਕਰਕੇ ਕਾਰ ਇੱਕ ਦਰਖ਼ਤ ਨਾਲ ਟਕਰਾ ਕੇ ਦਰਖ਼ਤ ਤੇ ਜਾ ਚੜ੍ਹੀ। ਇਸ ਹਾਦਸੇ ਨਾਲ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨੇ ਲੋਕ ਜ਼ਖਮੀ ਹੋ ਗਏ ਜਿੰਨਾ ਨੂੰ ਐਂਬੂਲੈਂਸ 108 ਰਾਹੀਂ ਆਸ ਪਾਸ ਦੇ ਲੋਕਾਂ ਨੇ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਜਿੱਥੇ ਡਾਕਟਰ ਨੇ ਇੱਕ ਜ਼ਖਮੀ ਪ੍ਰਿੰਸ ਗੋਇਲ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਦੋਂ ਕਿ ਦੋ ਗੰਭੀਰ ਜ਼ਖਮੀ ਜਸ਼ਨ ਅਤੇ ਆਸੀਮ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਜ਼ਖਮੀ ਦੋਵੇਂ ਸਕੇ ਭਰਾ ਦੱਸੇ ਜਾਂਦੇ ਹਨ। ਮੌੜ ਮੰਡੀ ਵਿੱਚ ਇੱਕ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸ਼ੋਕ ਦੀ ਲਹਿਰ ਦੌੜ ਜਾਣ ਦੀ ਖ਼ਬਰ ਮਿਲੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *