ਕਰਜੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ss1

ਕਰਜੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਦਸੂਹਾ, 17 ਮਈ – ਦਸੂਹਾ ਵਿਖੇ ਇਕ ਕਿਸਾਨ ਵੱਲੋ ਕਰਜੇ ਤੋਂ ਤੰਗ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਦਿੰਦੇ ਹੋਏ ਕਿਸਾਨ ਸੁਖਦੇਵ ਸਿੰਘ ਦੇ ਪੁੱਤਰ ਅਮਰੀਕ ਸਿੰਘ ਵਾਸੀ ਉਸਮਾਨ ਸ਼ਹੀਦ ਨੇ ਦੱਸਿਆ ਕਿ ਉਸ ਦੇ ਪਿਤਾ ਸੁਖਦੇਵ ਸਿੰਘ ਨੇ ਪੰਜਾਬ ਨੈਸ਼ਨਲ ਬੈਂਕ ਦਸੂਹਾ ਤੋਂ ਕਿਸਾਨੀ ਦੇ ਕੰਮ ਲਈ ਕਰੀਬ 3 ਲੱਖ ਕਰਜਾ ਲਿਆ ਸੀ, ਅਤੇ 2 ਦਿਨ ਪਹਿਲਾ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਜੀ.ਟੀ. ਰੋਡ ਦਸੂਹਾ ਦੀ ਟੀਮ ਕਿਸਾਨ ਸੁਖਦੇਵ ਸਿੰਘ ਦੇ ਘਰ ਪਿੰਡ ਉਸਮਾਨ ਸ਼ਹੀਦ ਵਿਖੇ ਗਈ ਸੀ । ਉਸ ਟੀਮ ਨੇ ਕਿਸਾਨ ਸੁਖਦੇਵ ਸਿੰਘ ਤੇ ਪੈਸੇ ਵਾਪਸ ਦੇਣ ਦਾ ਦਬਾਅ ਬਣਾਇਆ ਅਤੇ ਕਿਹਾ ਕਿ ਉਸ ਦੀ ਜਮੀਨ ਦੀ ਕੁਰਕੀ ਕਰ ਦਿੱਤੀ ਜਾਵੇਗੀ । ਇਸ ਦਬਾਅ ਦੇ ਚਲਦਿਆਂ ਉਸ ਨੇ ਰੇਲ ਹੇਠਾਂ ਆ ਕੇ ਖਦਕੁਸ਼ੀ ਕਰ ਲਈ। ਇਸ ਸਬੰਧ ‘ਚ ਅਕਾਲੀ ਆਗੂ ਗੁਰਪ੍ਰੀਤ ਸਿੰਘ ਚੀਮਾ ਅਤੇ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਨੇ ਇਸ ਘਟਨਾਂ ਤੇ ਗਹਿਰਾ ਦੁਖ ਪ੍ਰਗਟਾਵਾ ਕਿਤਾ ਅਤੇ ਕਾਂਗਰਸ ਸਰਕਾਰ ਦੀ ਤਾੜਨਾਂ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਕੈਪਟਨ ਸਾਹਿਬ ਕਿਸਾਨਾਂ ਦੇ ਕਰਜੇ ਮਾਫ ਕਰਨ ਦੇ ਦਾਅਵੇ ਕਰ ਰਹੇ ਹਨ ਅਤੇ ਦੂਜੇ ਪਾਸੇ ਬੈਂਕ ਦੇ ਦਬਾਅ ਕਾਰਨ ਕਿਸਾਨਾਂ ਦੇ ਖੁਦਕੁਸ਼ੀਆਂ ਦਾ ਸਿਲਸਿਲਾ ਨਹੀ ਰੁਕ ਰਿਹਾ। ਇਸ ਮੌਕੇ ਪਰਿਵਾਕਰ ਮੈਂਬਰ ਨੇ ਬੈਂਕ ਮੁਲਾਜਾਮਾ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *