ਬਿਆਸ ਦਰਿਆ ਦਾ ਪਾਣੀ ਹੋਇਆ ਜ਼ਹਿਰੀਲਾ, ਲੱਖਾਂ ਗਿਣਤੀ ‘ਚ ਮੱਛੀਆਂ ਦੀ ਮੌਤ

ss1

ਬਿਆਸ ਦਰਿਆ ਦਾ ਪਾਣੀ ਹੋਇਆ ਜ਼ਹਿਰੀਲਾ, ਲੱਖਾਂ ਗਿਣਤੀ ‘ਚ ਮੱਛੀਆਂ ਦੀ ਮੌਤ

ਦਰਿਆ ਬਿਆਸ ਦੇ ਪਾਣੀ ਦਾ ਰੰਗ ਬਦਲਣ ਨਾਲ ਦਰਿਆ ਵਿਚਲੀਆਂ ਮੱਛੀਆਂ ਦੇ ਮਰਨ ਦੀ ਖ਼ਬਰ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਬਿਆਸ ਨਦੀ ‘ਚ ਜ਼ਹਿਰੀਲਾ ਪਾਣੀ ਆਉਣ ਨਾਲ ਪਾਣੀ ਦਾ ਰੰਗ ਬਦਲ ਗਿਆ ਹੈ, ਜਿਸ ਦੇ ਕਾਰਨ ਵੱਡੀ ਗਿਣਤੀ ‘ਚ ਮੱਛੀਆਂ ਮਰ ਗਈਆਂ ਹਨ। ਲੋਕਾਂ ਨੇ ਅੱਜ ਸਵੇਰੇ ਦਰਿਆ ਦੇ ਰੰਗ ‘ਚ ਭਾਰੀ ਤਬਦੀਲੀ ਮਹਿਸੂਸ ਕੀਤੀ। ਜਿਸ ਤੋਂ ਬਾਅਦ ਮੱਛੀਆਂ ਮਰ ਕੇ ਦਰਿਆ ਦੇ ਕਿਨਾਰੇ ‘ਤੇ ਆਉਣ ਲੱਗੀਆ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ।ਜੰਗਲੀ ਜੀਵ ਅਤੇ ਵਣ ਵਿਭਾਗ ਮੌਕੇ ਦਾ ਜਾਇਜ਼ਾ ਲੈਣ ਲਈ ਹਰੀਕੇ ਪੱਤਣ ਤੋਂ ਬਿਆਸ ਦਰਿਆ ਪਹੁੰਚਿਆ। ਮੌਕੇ ਤੇ ਐਸ.ਡੀ.ਐਮ. ਬਾਬਾ ਬਕਾਲਾ ਸਾਹਿਬ ਰਵਿੰਦਰ ਸਿੰਘ ਅਰੋੜਾ, ਥਾਣਾ ਬਿਆਸ ਦੇ ਮੁਖੀ ਕਿਰਨਦੀਪ ਸਿੰਘ, ਥਾਣਾ ਢਿਲਵਾਂ ਦੇ ਪੁਲਿਸ ਕਰਮਚਾਰੀ,

ਰੇਂਜ ਅਫਸਰ ਹਰਬਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਵੱਲੋਂ ਦਰਿਆ ਦੇ ਦੋਵਾਂ ਪਾਸੇ ਦੇ ਕਿਨਾਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।ਮਿਲੀ ਜਾਣਕਾਰੀ ਦੇ ਅਨੁਸਾਰ ਇਸ ਜ਼ਹਿਰੀਲੇ ਪਾਣੀ ਦੇ ਨਾਲ ਦਰਿਆ ਦਾ 10 ਕਿਲੋਮੀਟਰ ਦਾ ਏਰੀਆ ਪ੍ਰਭਾਵਿਤ ਹੋਇਆ ਹੈ।ਜਿਸ ਦੇ ਕਾਰਨ 10 ਕਿਲੋਮੀਟਰ ਦੇ ਏਰਏ ‘ਚ ਭਾਰੀ ਗਿਣਤੀ ‘ਚ ਮੱਛੀਆਂ ਦੀ ਮੌਤ ਹੋਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆ ਦੀਆਂ ਮੱਛੀਆਂ ਨਾ ਖਾਣ ਦੀ ਵੀ ਅਪੀਲ ਕੀਤੀ ਹੈ।ਜੰਗਲੀ ਜੀਵ ਅਤੇ ਵਣ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਜਾਂਚ ਕਰ ਰਹੇ ਹਨ ਕਿ ਦਰਿਆ ਦਾ ਪਾਣੀ ਜ਼ਹਿਰੀਲਾ ਕਿਸ ਤਰ੍ਹਾਂ ਹੋਇਆ ਜਾਂ ਇਸ ‘ਚ ਕਿਸੇ ਨੇ ਕੋਈ ਜ਼ਹਿਰੀਲਾ ਪਦਾਰਥ ਘੋਲ ਦਿੱਤਾ ਹੈ ਜਿਸ ਦੇ ਕਾਰਨ ਦਰਿਆ ਦੀਆਂ ਮੱਛੀਆਂ ਦੀ ਭਾਰੀ ਗਿਣਤੀ ‘ਚ ਮੌਤ ਹੋਈ ਹੈ।

print
Share Button
Print Friendly, PDF & Email