ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਆਫ ਨਿਊਯਾਰਕ ਦੇ ਸੇਵਾਦਾਰ ਸੁੱਖ ਬਸਰਾ ਦੇ ਘਰ ਨੂੰ ਲੱਗੀ ਅੱਗ

ss1

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਆਫ ਨਿਊਯਾਰਕ ਦੇ ਸੇਵਾਦਾਰ ਸੁੱਖ ਬਸਰਾ ਦੇ ਘਰ ਨੂੰ ਲੱਗੀ ਅੱਗ

ਨਿਊਯਾਰਕ, 15 ਮਈ ( ਰਾਜ ਗੋਗਨਾ )— ਬੀਤੀ ਰਾਤ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਆਫ ਨਿਊਯਾਰਕ ਦੇ ਸੇਵਾਦਾਰ ਸੁੱਖ ਬਸਰਾ ਦੇ ਨਿਊਯਾਰਕ ਦੇ ਕਿਊਨਜ਼ ਦੇ ਇਲਾਕੇ ਚ’ ਸਥਿੱਤ ਘਰ ਨੂੰ ਅਚਾਨਕ ਕਿਸੇ ਕਾਰਨ ਅੱਗ ਲੱਗਣ ਕਾਰਨ ਉਹਨਾਂ ਦਾ ਘਰ ਬੁਰੀ ਤਰਾਂ ਨੁਕਸਾਨਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਅੱਗ ਲੱਗਭਗ ਰਾਤ ਦੇ 12 ਕੁ ਵਜੇ ਦੇ ਕਰੀਬ ਲੱਗੀ ਜਿਸ ਵਕਤ ਸੁੱਖ ਬਸਰਾ ਤੇ ਉਹਨਾਂ ਦੇ ਦੋਨੋ ਪੁੱਤਰ ਹੈਪੀ ਬਸਰਾ ਤੇ ਲਾਡੀ ਬਸਰਾ ਕੰਮ ਤੇ ਸਨ।ਘਰ ਵਿੱਚ ਉਹਨਾਂ ਦੇ ਮਾਤਾ ਭਰਾ ਤੇ ਭਰਜਾਈ ਤੇ ਨੂੰਹਾ ਤੇ ਉਹਨਾਂ ਦੇ ਬੱਚੇ ਸਨ।ਜੋ ਆਪਣੇ -ਆਪਣੇ ਕਮਰਿਆਂ ਵਿੱਚ ਸੋ ਰਹੇ ਸਨ ਜਿਸ ਸਮੇਂ ਇਹ ਘਟਨਾ ਵਾਪਰੀ , ਅੱਗ ਲੱਗਣ ਕਾਰਨ ਲਾਡੀ ਬਸਰਾ ਦੀ ਬੇਟੀ ਸ਼ੈਰਨ ਬਸਰਾ ਤੇ ਹੈਪੀ ਬਸਰਾ ਦੀ ਬੇਟੀ ਜਸਮੀਨ ਦੇ ਅੱਗ ਦਾ ਸੇਕ ਲੱਗਣ ਕਾਰਨ ਤੇ ਧੂੰਏਂ ਦਾ ਸਰੀਰ ਦੇ ਅੰਦਰ ਜਾਣ ਕਾਰਨ ਹਾਲਤ ਖ਼ਰਾਬ ਹੈ ਪਰ ਖ਼ਤਰੇ ਤੋਂ ਬਾਹਰ ਦੱਸੀ ਜਾਦੀ ਹੈ। ਜਿੰਨਾਂ ਨੂੰ ਐਲਮਰਸਟ ਹਸਪਤਾਲ ਕਵੀਨਸ ਤੋਂ ਨਿਊਯਾਰਕ ਪਰੈਬਸਟਰੇਈਨ ਹਸਪਤਾਲ ਯਾਰਕ ਰੈਫ਼ਰ ਕੀਤਾ ਗਿਆ ਹੈ ਅਚਾਨਕ ਅੱਗ ਲੱਗਣ ਕਾਰਨ ਲਾਡੀ ਬਸਰਾ ਦੇ ਭਤੀਜੇ ਟਾਈਸਨ ਬਸਰਾ ਤੇ ਪੋਤਰੇ ਦੀਸ਼ਾਨ ਬਸਰਾ ਬਚਾਅ ਲਈ ਦੂਜੀ ਮੰਜਿਲ ਤੋ ਬਾਹਰ ਛਾਲਾ ਮਾਰੀਆਂ ਜਿਸ ਦੌਰਾਨ ਉਹਨਾਂ ਦੇ ਵੀ ਸੱਟਾ ਲੱਗੀਆਂ ਹਨ ਉਹ ਵੀ ਐਲਮਰਸਟ ਹਸਪਤਾਲ ਵਿੱਚ ਦਾਖਲ ਹਨ ਜਿੰਨਾਂ ਦੀ ਹਾਲਤ ਖ਼ਤਰੇ ਤੋ ਬਾਹਰ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *