ਮਾਨਤੋਵਾ ਵਿਖੇ ਸਜਾਏ ਗਏ ਨਗਰ ਕੀਰਤਨ ਦੋਰਾਨ ਗੋਰਿਆਂ ਦੇ ਬੰਨ੍ਹੀਆਂ ਦਸਤਾਰਾਂ, ਤੇ ਸਿੱਖ ਧਰਮ ਬਾਰੇ ਕੀਤਾ ਜਾਗਰੂਕ

ss1

ਮਾਨਤੋਵਾ ਵਿਖੇ ਸਜਾਏ ਗਏ ਨਗਰ ਕੀਰਤਨ ਦੋਰਾਨ ਗੋਰਿਆਂ ਦੇ ਬੰਨ੍ਹੀਆਂ ਦਸਤਾਰਾਂ, ਤੇ ਸਿੱਖ ਧਰਮ ਬਾਰੇ ਕੀਤਾ ਜਾਗਰੂਕ

ਮਿਲਾਨ 14 ਮਈ (ਬਲਵਿੰਦਰ ਸਿੰਘ ਢਿੱਲੋ):- ਜਿਵੇ ਕਿ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਸੰਸਾਰ ਭਰ ਵਿੱਚ ਜਿਥੇ-ਜਿਥੇ ਵੀ ਗੁਰੂ ਕਾ ਖਾਲਸਾ ਜਾ ਪੰਜਾਬੀ ਵਸਦੇ ਹਨ, ਉਥੇ ਹੀ ਪੰਜਾਬੀਆਂ ਨੇ ਸਖਤ ਮਿਹਨਤ ਦੇ ਨਾਲ ਨਾਲ ਆਪਣੇ ਕਲਚਰ, ਆਪਣਾ ਸਭਿਆਚਾਰ, ਆਪਣਾ ਵਿਰਸਾ ਤੇ ਧਰਮ ਨੂੰ ਹਮੇਸਾਂ ਆਪਣੇ ਨਾਲ ਜੋੜ ਕੇ ਰੱਖਿਆ ਹੈ, ਅਪ੍ਰੈਲ ਤੇ ਮਈ ਦੇ ਮਹੀਨਿਆ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵੱਖ-ਵੱਖ ਥਾਵਾਂ ਤੇ ਨਗਰ ਕੀਰਤਨਾਂ ਦੀ ਲੜੀ ਸੁਰੂ ਹੋ ਜਾਂਦੀ ਹੈ, ਇਸੇ ਲੜੀ ਤਹਿਤ 13 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਰੋਦੀਗੋ ਮਾਨਤੋਵਾ ਦੀ ਸਮੂਹ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਗੁਰੂ ਨਾਨਕ ਨਾਮ ਲੇਵਾ ਸਮੁਚੀਆਂ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਚੌਥਾਂ ਮਹਾਂਨ ਨਗਰ ਕੀਰਤਨ ਇਟਲੀ ਦੇ ਸ਼ਹਿਰ ਮਾਨਤੋਵਾ ਵਿਖੇ ਸਜਾਇਆ ਗਿਆ।

ਇਸ ਮੌਕੇ ਕੌਮਾਂਤਰੀ ਦਸਤਾਰ ਕੋਚ ਮਨਦੀਪ ਸੈਣੀ ਵਲੋ ਦਸਤਾਰ ਦੀ ਸਿਖਲਾਈ ਦਿੱਤੀ ਗਈ ਅਤੇ ਨੌਜਵਾਨਾਂ ਨੂੰ ਮੁਫਤ ਦਸਤਾਰ ਵੀ ਦਿੱਤੀਆ ਗਈਆ। ਇਸ ਮੌਕੇ ਗੋਰੇ-ਗੋਰੀਆਂ ਤੇ ਹੋਰ ਭਾਈਚਾਰਿਆਂ ਦੇ ਲੋਕਾ ਦੇ ਸਿਰਾਂ ‘ਤੇ ਦਸਤਾਰਾਂ ਸਜਾਈਆਂ ਗਈਆਂ | ਦਸਤਾਰਾਂ ਸਜਾ ਕੇ ਗੋਰੇ ਲੋਕ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਸਨ | ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਦੋਰਾਨ ਪ੍ਰਸਿੱਧ ਕੀਰਤਨੀ ਜਥੇ ਤੇ ਰਾਗੀ ਜਥਿਆ ਨੇ ਗੁਰਬਾਣੀ ਦਾ ਕੀਰਤਨ ਵੀ ਕੀਤਾ | ਇਸ ਮੌਕੇ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ |

print
Share Button
Print Friendly, PDF & Email

Leave a Reply

Your email address will not be published. Required fields are marked *