ਪੱਤਰਕਾਰ ਇਕ ਆਜ਼ਾਦ ਹਸਤੀ ਅਤੇ ਲੋਕਤੰਤਰ ਦਾ ਚੌਥਾ ਥੰਮ ਹਨ, ਨਗਰ ਕੌਂਸਲ ਵਿਚ ਮਾਣ ਸਤਿਕਾਰ ਦਿੱਤਾ ਜਾਵੇਗਾ : ਚਰਨਜੀਤ ਟੀਟੋ 

ss1

ਪੱਤਰਕਾਰ ਇਕ ਆਜ਼ਾਦ ਹਸਤੀ ਅਤੇ ਲੋਕਤੰਤਰ ਦਾ ਚੌਥਾ ਥੰਮ ਹਨ, ਨਗਰ ਕੌਂਸਲ ਵਿਚ ਮਾਣ ਸਤਿਕਾਰ ਦਿੱਤਾ ਜਾਵੇਗਾ : ਚਰਨਜੀਤ ਟੀਟੋ

ਜੰਡਿਆਲਾ ਗੁਰੂ 14 ਮਈ ਵਰਿੰਦਰ ਸਿੰਘ :- ਪੱਤਰਕਾਰ ਇਕ ਆਜ਼ਾਦ ਹਸਤੀ ਅਤੇ ਲੋਕਤੰਤਰ ਦਾ ਚੌਥਾ ਥੰਮ ਹਨ । ਮੀਡੀਆ ਕਰਮਚਾਰੀ ਸਮਾਜ ਅਤੇ ਸਰਕਾਰ ਵਿਚ ਇਕ ਸ਼ੀਸ਼ੇ ਦੀ ਤਰ੍ਹਾਂ ਕੰਮ ਕਰਦੇ ਹਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਪੱਤਰਕਾਰਾਂ ਨਾਲ ਨਗਰ ਕੌਂਸਲ ਵਿਚ ਇਕ ਮੀਟਿੰਗ ਦੌਰਾਨ ਚਰਨਜੀਤ ਸਿੰਘ ਟੀਟੋ ਸਾਬਕਾ ਕੋਂਸਲਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਦੌਰਾਨ ਜੋ ਵੀ ਮੀਡੀਆ ਨਾਲ ਵਾਅਦੇ ਕੀਤੇ ਸਨ ਉਹ ਪੂਰੇ ਕੀਤੇ ਜਾ ਰਹੇ ਹਨ । ਜਿਸ ਵਿਚ ਮੁੱਖ ਮੰਗ ਪੱਤਰਕਾਰਾਂ ਨੂੰ ਟੋਲ ਟੈਕਸ ਮੁਆਫ ਕਰਨਾ, ਬੱਸ ਸਫ਼ਰ ਮੁਆਫ, ਪੰਜ ਲੱਖ ਤੱਕ ਦਾ ਬੀਮਾ ਆਦਿ ਤੋਂ ਇਲਾਵਾ ਹੋਰ ਵੀ ਸਹੂਲਤਾਂ ਦਿੱਤੀਆਂ ਹਨ । ਇਸ ਮੌਕੇ ਯੂਥ ਕਾਂਗਰਸੀ ਆਗੂ ਅਤੇ ਸਾਬਕਾ ਕੋਂਸਲਰ ਚਰਨਜੀਤ ਟਿਟੋ ਨੇ ਕਿਹਾ ਕਿ ਪੱਤਰਕਾਰਾਂ ਨੂੰ ਨਗਰ ਕੌਂਸਲ ਜੰਡਿਆਲਾ ਗੁਰੂ ਵਿੱਚ ਵੀ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜੰਡਿਆਲਾ ਪ੍ਰੈਸ ਕਲੱਬ ਦੇ ਚੇਅਰਮੈਨ ਸੁਨੀਲ ਦੇਵਗਨ ਅਤੇ ਸੁਰਿੰਦਰ ਅਰੋੜਾ , ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ, ਮੀਤ ਪ੍ਰਧਾਨ ਕੁਲਦੀਪ ਸਿੰਘ ਭੁੱਲਰ, ਵਰੁਣ ਸੋਨੀ, ਪ੍ਰਦੀਪ ਜੈਨ, ਸਰਬਜੀਤ ਜੰਜੂਆ, ਅਮਰਦੀਪ ਸਿੰਘ, ਕੰਵਲਜੀਤ ਸਿੰਘ ਜੋਧਾਨਗਰੀ, ਅਨਿਲ ਕੁਮਾਰ, ਬਲਵਿੰਦਰ ਸਿੰਘ, ਜੋਬਨਦੀਪ ਸਿੰਘ, ਨਰਿੰਦਰ ਸੂਰੀ , ਜਸਬੀਰ ਸਿੰਘ ਮਾਨਾਵਾਲਾ, ਮਨਜੀਤ ਸਿੰਘ, ਸੋਨੂ ਮੀਗਲਾਨੀ, ਪਿੰਕੂ ਆਨੰਦ, ਸਤਪਾਲ ਸਿੰਘ, ਮਦਨ ਮੋਹਨ ਆਦਿ ਮੌਜੂਦ ਸਨ ।

print
Share Button
Print Friendly, PDF & Email