ਹੌਕ ਸਾਈਕਲ ਰਾਈਡਰਜ਼ ਕਲੱਬ ਵਲੋਂ ਬ੍ਰੈਵੇਟ ਰਾਈਡ ਦਾ ਆਯੋਜਨ

ss1

ਹੌਕ ਸਾਈਕਲ ਰਾਈਡਰਜ਼ ਕਲੱਬ ਵਲੋਂ ਬ੍ਰੈਵੇਟ ਰਾਈਡ ਦਾ ਆਯੋਜਨ

PunjabKesariਜਲੰਧਰ — ਹੌਕ ਸਾਈਕਲਿੰਗ ਕਲੱਬ ਵੱਲੋਂ ਸ਼ਨੀਵਾਰ ਸ਼ਾਮ ਸਥਾਨਕ ਦੋਆਬਾ ਕਾਲਜ ਤੋਂ ਬ੍ਰੈਵੇਟ ਸਾਈਕਲਿੰਗ ਰਾਈਡ ਦੀ ਸ਼ੁਰੂਆਤ ਕੀਤੀ ਗਈ, ਜਿਸ ‘ਚ 70 ਰਾਈਡਰਜ਼ ਨੇ ਹਿੱਸਾ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਰੋਹਿਤ ਸ਼ਰਮਾ ਨੇ ਦੱਸਿਆ ਕਿ ਇਸ ਰਾਈਡ ‘ਚ 200 ਅਤੇ 300 ਕਿਲੋਮੀਟਰ ਰਾਈਡ ਆਯੋਜਨ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਰਾਈਡ ਜਲੰਧਰ ਤੋਂ ਟਾਂਡਾ ਜਾਏਗੀ। ਉਥੋਂ ਹੁਸ਼ਿਆਰਪੁਰ ਹੁੰਦੇ ਹੋਏ ਚਿੰਤਪੂਰਨੀ ਪਹੁੰਚੇਗੀ। ਉਥੋਂ ਵਾਪਸ ਪ੍ਰਭਾਤ ਚੌਕ ਹੁਸ਼ਿਆਰਪੁਰ ਤੋਂ ਹੁੰਦੇ ਹੋਏ ਜਲੰਧਰ ਰਾਮਾ ਮੰਡੀ ਪਹੁੰਚੇਗੀ। ਜੋ ਲੋਕ 200 ਕਿ. ਮੀ. ਦੀ ਰਾਈਡ ‘ਚ ਹਿੱਸਾ ਲੈ ਰਹੇ ਹਨ, ਉਹ ਰਾਮਾ ਮੰਡੀ ਤੋਂ ਦੇਵੀ ਤਲਾਬ ਮੰਦਰ ਪਹੁੰਚ ਕੇ ਰਾਈਡ ਖਤਮ ਕਰਨਗੇ। ਹੋਰ ਲੋਕ ਜੋ 300 ਕਿ. ਮੀ. ਦੀ ਰਾਈਡ ਕਰ ਰਹੇ ਹਨ, ਉਹ ਰਾਮਾ ਮੰਡੀ ਤੋਂ ਲੁਧਿਆਣਾ ਪਹੁੰਚਣਗੇ ਅਤੇ ਫਿਰ ਉਥੋਂ ਵਾਪਸ ਆ ਕੇ ਰਾਈਡ ਖਤਮ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਰਾਈਡ ਵਿਚ 40 ਮੈਂਬਰ 300 ਕਿ. ਮੀ. ਦੀ ਰਾਈਡ ਕਰ ਰਹੇ ਹਨ, ਜਦੋਂਕਿ 30 ਮੈਂਬਰ 200 ਕਿ. ਮੀ. ਦੀ ਰਾਈਡ ਕਰ ਰਹੇ ਹਨ। ਇਨ੍ਹਾਂ ਵਿਚੋਂ 2 ਔਰਤਾਂ ਸਣੇ 2 ਪੁਲਸ ਮੁਲਾਜ਼ਮ ਤੇ 7 ਡਾਕਟਰ ਵੀ ਹਿੱਸਾ ਲੈ ਰਹੇ ਹਨ। ਇਸ ਰਾਈਡ ਨੂੰ ਦੋਆਬਾ ਕਾਲਜ ਦੇ ਪ੍ਰਿੰਸੀਪਲ ਨਰੇਸ਼ ਧੀਮਾਨ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *