ਸ਼ਹੀਦ ਨੂੰ ਸਲਾਮੀ ਦੇਣ ਨਾ ਪਹੁੰਚੀ ਫੌਜੀ ਟੁਕੜੀ, ਲੋਕਾਂ ‘ਚ ਰੋਹ

ss1

ਸ਼ਹੀਦ ਨੂੰ ਸਲਾਮੀ ਦੇਣ ਨਾ ਪਹੁੰਚੀ ਫੌਜੀ ਟੁਕੜੀ, ਲੋਕਾਂ ‘ਚ ਰੋਹ

ਸ਼ਹੀਦ ਨੂੰ ਸਲਾਮੀ ਦੇਣ ਨਾ ਪਹੁੰਚੀ ਫੌਜੀ ਟੁਕੜੀ, ਲੋਕਾਂ 'ਚ ਰੋਹ

ਗੁਰਦਾਸਪੁਰ: ਆਸਾਮ ਦੇ ਦੀਮਾਪੁਰ ਵਿੱਚ ਅੱਤਵਾਦੀਆਂ ਦੀ ਗੋਲ਼ੀ ਦਾ ਸ਼ਿਕਾਰ ਹੋਏ ਪਿੰਡ ਕੋਟ ਖ਼ਾਂ ਮੁਹੰਮਦ ਦੇ ਰਾਜਿੰਦਰ ਸਿੰਘ ਦਾ ਸਸਕਾਰ ਐਤਵਾਰ ਨੂੰ ਕਰ ਦਿੱਤਾ ਗਿਆ, ਪਰ ਫ਼ੌਜ ਦੀ ਸਲਾਮੀ ਤੋਂ ਬਿਨਾ। ਸ਼ਹੀਦ ਨੂੰ ਸਲਾਮੀ ਦੇਣ ਲਈ ਨਾ ਤਾਂ ਫ਼ੌਜ ਦੀ ਟੁਕੜੀ ਪਹੁੰਚੀ ਤੇ ਨਾ ਹੀ ਪੁਲਿਸ ਦੀ।

38 ਸਾਲ ਦਾ ਰਜਿੰਦਰ ਸਿੰਘ 28 ਅਸਮ ਰੈਜੀਮੈਂਟ ‘ਚ ਦੀਮਾਪੁਰ ਵਿੱਚ ਤਾਇਨਾਤ ਸੀ। ਪਰਿਵਾਰ ਨੂੰ 11 ਮਈ ਨੂੰ ਫ਼ੋਨ ‘ਤੇ ਰਾਜਿੰਦਰ ਦੇ ਗੋਲ਼ੀ ਲੱਗਣ ਦੀ ਖ਼ਬਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਐਤਵਾਰ ਸਵੇਰੇ ਜਵਾਨ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਲਿਆਂਦੀ ਗਈ। ਰਾਜਿੰਦਰ ਦੀ ਮ੍ਰਿਤਕ ਦੇਹ ਲੈ ਕੇ ਪਹੁੰਚੇ ਰਾਮ ਸਿੰਘ ਸੂਬੇਦਾਰ ਮੁਤਾਬਕ ਉਸ ਨੂੰ ਬਾਡੀ ਪਰਿਵਾਰ ਨੂੰ ਸੌਂਪਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਪਰ ਉਸ ਨੂੰ ਹੋਰ ਕੋਈ ਜਾਣਕਾਰੀ ਨਹੀਂ ਹੈ।

ਪ੍ਰਸ਼ਾਸਨ ਤਰਫ਼ੋਂ ਪਹੁੰਚੇ ਨਾਇਬ ਤਹਿਸੀਲਦਾਰ ਨਿਰਮਲ ਸਿੰਘ ਨੇ ਕਿਹਾ ਕਿ ਉਨ੍ਹਾਂ ਪ੍ਰਸ਼ਾਸਨ ਵੱਲੋਂ ਸਲਾਮੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਵੱਲੋਂ ਸਲਾਮੀ ਕਿਉਂ ਨਹੀਂ ਦਿੱਤੀ ਗਈ, ਇਸ ਬਾਰੇ ਉਨ੍ਹਾਂ ਨੂੰ ਵੀ ਪਤਾ ਨਹੀਂ। ਬੇਸ਼ੱਕ ਰਾਜਿੰਦਰ ਦੀ ਸ਼ਹਾਦਤ ਦਾ ਉਨ੍ਹਾਂ ਦੇ ਪਰਿਵਾਰ ਨੂੰ ਮਾਣ ਹੈ, ਪਰ ਫ਼ੌਜ ਦੀ ਇਸ ਬੇਰੁਖ਼ੀ ਦਾ ਦੁੱਖ ਵੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *