ਵਧੀਆ ਫਲ਼ ਖਰੀਦਣ ਲਈ ਅਪਣਾਓ ਇਹ ਨੁਸਖੇ

ss1

ਵਧੀਆ ਫਲ਼ ਖਰੀਦਣ ਲਈ ਅਪਣਾਓ ਇਹ ਨੁਸਖੇ

ਜੇ ਕਾਲ਼ੇ ਅੰਗੂਰਾਂ ਦਾ ਰੰਗ ਹਲ਼ਕਾ ਹੈ ਤੇ ਤੋੜਨ ਵਿੱਚ ਮਿਹਨਤ ਲੱਗ ਰਹੀ ਹੈ ਤਾਂ ਇਸ ਦਾ ਮਤਲਬ ਕਿ ਇਹ ਪੱਕੇ ਹੋਏ ਹਨ।
ਜੇ ਕੇਲੇ ’ਤੇ ਹਲ਼ਕੇ ਕਾਲ਼ੇ ਜਾਂ ਭੂਰੇ ਰੰਗ ਦੇ ਨਿਸ਼ਾਨ ਪੈ ਜਾਣ ਤੇ ਛਿੱਲੜ ਹਲ਼ਕੀ ਜਿਹੀ ਨਰਮ ਹੋ ਜਾਵੇ ਤਾਂ ਇਹ ਪੱਕ ਗਿਆ ਹੈ।
ਜੇ ਸਟਰਾਬੇਰੀ ਹਲ਼ਕੀ ਲਾਲ ਹੈ, ਉਸ ’ਤੇ ਦਾਗ਼ ਧੱਬੇ ਨਹੀਂ ਤੇ ਮਿੱਠੀ-ਮਿੱਠੀ ਸੁਗੰਧ ਆ ਰਹੀ ਹੈ ਤਾਂ ਸਟਰਾਬੇਰੀ ਪੱਕ ਗਈ ਹੈ।
ਤਰਬੂਜ਼ ਨੂੰ ਵਜਾਉਣ ’ਤੇ ਜੇ ਖੋਖਲੀ ਆਵਾਜ਼ ਆਵੇ ਤਾਂ ਸਮਝ ਲਉ ਕਿ ਤਰਬੂਜ਼ ਪੱਕਾ ਹੋਇਆ ਹੈ।
ਪੱਕੇ ਅੰਬ ਦੀ ਪਛਾਣ ਕਰਨਾ ਬਹੁਤ ਆਸਾਨ ਹੈ। ਇਸ ’ਚੋਂ ਮਿੱਠੀ ਸੁਗੰਧ ਆਉਂਦੀ ਹੈ।
ਪੱਕਾ ਹੋਇਆ ਸੇਬ ਚਮਕਦਾਰ ਹੁੰਦਾ ਹੈ। ਇਸ ਦਾ ਰੰਗ ਹਲ਼ਕਾ ਹੁੰਦਾ ਹੈ ਤੇ ਇਹ ਥੋੜਾ ਨਰਮ ਹੁੰਦਾ ਹੈ।
ਪੱਕੇ ਨਾਰੀਅਲ ਨੂੰ ਵਜਾਉਣ ’ਤੇ ਵੀ ਖੋਖਲੀ ਆਵਾਜ਼ ਆਉਂਦੀ ਹੈ।
ਚੰਗਾ ਤੇ ਪੱਕਾ ਅਨਾਰ ਭਾਰਾ ਹੁੰਦਾ ਹੈ।
ਲਾਲ ਤੇ ਪੀਲ਼ੇ ਛਿਲਕੇ ਵਾਲਾ ਪਪੀਤਾ ਪੱਕਾ ਹੁੰਦਾ ਹੈ।

print

Share Button
Print Friendly, PDF & Email