ਅੰਬੈਸੀ ਦੇ ਵਿਸਾਖੀ ਸਮਾਗਮ ‘ਚ ਦਸਤਾਰਾਂ ਸਜਾਈਆਂ

ss1

ਅੰਬੈਸੀ ਦੇ ਵਿਸਾਖੀ ਸਮਾਗਮ ‘ਚ ਦਸਤਾਰਾਂ ਸਜਾਈਆਂ
ਸਿੱਖੀ ਪਹਿਚਾਣ ਨਿਖਾਰਨ ਵਿੱਚ ਕੀਤਾ ਅਹਿਮ ਉਪਰਾਲਾ

ਵਾਸ਼ਿੰਗਟਨ ਡੀ. ਸੀ.13 ਮਈ (ਰਾਜ ਗੋਗਨਾ)— ਅੰਬੈਸੀ ਦੇ ਵਿਸਾਖੀ ਸਮਾਗਮ ਤੇ ਯੂਥ ਅਕਾਲੀ ਦਲ ਨੇ ਸਿੱਖਸ ਆਫ ਅਮਰੀਕਾ ਦੇ ਸਹਿਯੋਗ ਨਾਲ ਸਿੱਖੀ ਪਹਿਚਾਣ ਨੂੰ ਪ੍ਰਫੁੱਲਤ ਕਰਨ ਲਈ ਆਏ ਮਹਿਮਾਨਾਂ ਦੇ ਦਸਤਾਰਾਂ ਸਜਾਈਆਂ। ਜਿੱਥੇ ਸਵੇਰ ਤੋਂ ਲੈ ਕੇ ਮਹਿਮਾਨ ਦਸਤਾਰਾਂ ਬੰਨਵਾ ਕੇ ਸਿੱਖੀ ਪਹਿਚਾਣ ਤੋਂ ਜਾਣੂ ਹੋ ਰਹੇ ਸਨ, ਉੱਥੇ ਦਸਤਾਰ ਦੇ ਮਹੱਤਵ ਤੋਂ ਵੀ ਵਾਕਫ ਹੋ ਰਹੇ ਸਨ। ਭਾਰਤੀ ਅੰਬੈਸੀ ਵਲੋਂ ਕੀਤਾ ਇਹ ਉਪਰਾਲਾ ਜਿੱਥੇ ਵਿਦੇਸ਼ਾਂ ਵਿੱਚ ਰਹਿੰਦੇ ਗੋਰਿਆ ਅਤੇ ਵੱਖ-ਵੱਖ ਕਮਿਊਨਿਟੀਆਂ ਲਈ ਵਿਲੱਖਣ ਸੀ ।ਉੱਥੇ ਰਜੇਸ਼ ਸਭਰਨੋ ਵਲੋਂ ਇਸ ਕਾਰਜ ਨੂੰ ਨੇਪਰੇ ਚਾੜ੍ਹ ਕੇ ਵਾਹ ਵਾਹ ਖੱਟੀ ਹੈ। ਹਰਜੀਤ ਸਿੰਘ ਹੁੰਦਲ ਅਤੇ ਗੁਰਪ੍ਰਤਾਪ ਸਿੰਘ ਵੱਲਾ ਵਲੋਂ ਦਸਤਾਰਾਂ ਸਜਾ ਕੇ ਆਏ ਮਹਿਮਾਨਾਂ ਨੂੰ ਹੈਰਾਨ ਕਰ ਦਿੱਤਾ ਕਿ ਉਹ ਕੇਵਲ ਸਿੱਖੀ ਪਹਿਚਾਣ ਦੇ ਹੀ ਮੁਰੀਦ ਨਹੀਂ ਸਗੋਂ ਦਸਤਾਰ ਦੇ ਮਹੱਤਵ ਦੇ ਵੀ ਕਾਇਲ ਹਨ। ਜਿਨ੍ਹਾਂ ਸਦਕਾ ਹਰੇਕ ਨੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਦਸਤਾਰਾਂ ਸਜਾਈਆਂ ਅਤੇ ਤਸਵੀਰਾਂ ਖਿਚਵਾਕੇ ਉਸ ਨੂੰ ਸੋਸ਼ਮ ਮੀਡੀਆ ਰਾਹੀਂ ਵਾਇਰਲ ਕਰਕੇ ਦਸਤਾਰ ਦੀ ਪਹਿਚਾਣ ਦਾ ਬੋਲਬਾਲਾ ਕੀਤਾ। ਸਮਾਗਮ ਖਤਮ ਹੋਣ ਉਪਰੰਤ ਵੀ ਕਈਆਂ ਨੇ ਦਸਤਾਰਾਂ ਸਜਾਉਣ ਦੀ ਦਿਲਚਸਪੀ ਦਿਖਾਈ ਜਿਸ ਨੂੰ ਡਾ. ਸੁਰਿੰਦਰ ਸਿੰਘ ਗਿੱਲ ਨੇ ਪੂਰਿਆਂ ਕੀਤਾ ਅਤੇ ਆਪ ਦਸਤਾਰ ਉਨ੍ਹਾਂ ਵਿਅਕਤੀਆਂ ਦੇ ਸਿਰਾਂ ਤੇ ਸਜਾਈਆ ਜਿਨ੍ਹਾਂ ਦਸਤਾਰ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ।
ਸਮੁੱਚੇ ਤੌਰ ਤੇ ਅੰਬੈਸੀ ਵਲੋਂ ਕਰਵਾਏ ਦਸਤਾਰ ਈਵੈਂਟ ਦੀ ਚਰਚਾ ਨੇ ਕਮਿਊਨਿਟੀ ਨੂੰ ਹੋਰ ਜਾਗਰੂਕ ਕੀਤਾ ਅਤੇ ਸਿੱਖੀ ਪਹਿਚਾਣ ਦੀਆਂ ਧੁੰਮਾਂ ਵੱਖ-ਵੱਖ ਕਮਿਊਨਿਟੀਆਂ ਵਿੱਚ ਪਈਆ ਜੋ ਵਿਸਾਖੀ ਦੇ ਸਮਾਗਮ ਸਮੇਂ ਇਹ ਦਸਤਾਰ ਸਜਾਉਣ ਦਾ ਉੱਦਮ ਕਰਵਾਇਆ ।ਇਹ ਉਪਰਾਲਾ ਵੱਖਰਾ ਰੰਗ ਹੀ ਬਿਖੇਰ ਗਿਆ। ਇਸ ਉੱਦਮ ਸੰਬੰਧੀ ਨਵਤੇਜ ਸਿੰਘ ਸਰਨਾ ਤੇ ਉਂਨਾਂ ਦੀ ਟੀਮ ਦਾ ਧੰਨਵਾਦ ਕੀਤਾ ।

print
Share Button
Print Friendly, PDF & Email

Leave a Reply

Your email address will not be published. Required fields are marked *