WiFi ਨੇ ਬਦਲੀ ਕੁਲੀ ਦੀ ਜ਼ਿੰਦਗੀ, ਬਣੇਗਾ SDM ਪੱਧਰ ਦਾ ਅਫਸਰ

ss1

WiFi ਨੇ ਬਦਲੀ ਕੁਲੀ ਦੀ ਜ਼ਿੰਦਗੀ, ਬਣੇਗਾ SDM ਪੱਧਰ ਦਾ ਅਫਸਰ

ਇੰਟਰਨੈਟ ਦੇ ਬਾਰੇ ‘ਚ ਕਿਹਾ ਜਾਂਦਾ ਹੈ ਕਿ ਇਹ ਇਕ ਅਜਿਹੀ ਕ੍ਰਾਂਤੀ ਹੈ ਜੋ ਪੂਰੀ ਦੁਨੀਆਂ ਹੀ ਨਹੀਂ ਸਗੋਂ ਕਿਸੇ ਦੀ ਵੀ ਜ਼ਿੰਦਗੀ ਬਦਲ ਸਕਦਾ ਹੈ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕੇਰਲ ਦੇ ਇਰਨਾਕੁਲਮ ਸਟੇਸ਼ਨ ਤੋਂ, ਜਿੱਥੇ ਪਿਛਲੇ 5 ਸਾਲਾਂ ਤੋਂ ਕੁਲੀ ਦਾ ਕੰਮ ਕਰ ਰਹੇ ਸ਼੍ਰੀਨਾਥ ਨੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੇ ਕੰਨਾਂ ‘ਚ ਕੰਮ ਦੌਰਾਨ ਪੂਰੇ ਸਮੇਂ ਹੈਡਫੋਨ ਲੱਗਾ ਹੁੰਦਾ ਸੀ ਪਰ ਇਸ ਦੌਰਾਨ ਉਹ ਕੋਈ ਗੀਤ ਜਾਂ ਕੋਈ ਪ੍ਰੋਗਰਾਮ ਨਹੀਂ ਸੁਣ ਰਹੇ ਹੁੰਦੇ ਸੀਸਗੋਂ ਹੈੱਡਫੋਨ ਰਾਹੀਂ ਸਿਵਲ ਸਰਵੀਸਿਜ਼ ਦੀ ਤਿਆਰੀ ਕਰ ਰਹੇ ਹੁੰਦੇ ਸਨ।  ਸਿਵਲ ਸਰਵੀਸਿਜ਼ ਦੀ ਤਿਆਰੀ ਕਰਨ ਵਾਲੇ ਲੋਕਾਂ ਨੂੰ ਕਿਤਾਬਾਂ ਪੜ੍ਹਦੇ ਦੇਖਿਆ ਜਾਂਦਾ ਹੈ ਪਰ ਸ਼੍ਰੀਨਾਥ ਬੈਠ ਕੇ ਪੜ੍ਹਾਈ ਨਹੀਂ ਕਰਦੇ ਸਨ ਸਗੋਂ ਉਹ ਕੰਮ ਦੌਰਾਨ ਹੈੱਡਫੋਨ ਲਗਾ ਕੇ ਪੜ੍ਹ ਰਹੇ ਹੁੰਦੇ ਸਨ। ਉਨ੍ਹਾਂ ਨੇ ਰੇਲਵੇ ਸਟੇਸ਼ਨ ‘ਤੇ ਉਪਲਬਧ ਮੁਫਤ ਵਾਈ.ਫਾਈ ਸੇਵਾ ਦਾ ਲਾਭ ਉਠਾ ਕੇ ਇੰਟਰਨੈਟ ਦੇ ਜ਼ਰੀਏ ਪੜ੍ਹਾਈ ਕਰਕੇ ਕੇਰਲ ਪਬਲਿਕ ਸਰਵਿਸ ਕਮਿਸ਼ਨ ਵੱਲੋਂਆਯੋਜਿਤ ਲਿਖਤ ਪ੍ਰੀਖਿਆ ਪਾਸ ਕਰ ਲਈ ਹੈ। ਆਪਣੇ ਕੰਮ ਦੌਰਾਨ ਸ਼੍ਰੀਨਾਥ ਯਾਤਰੀਆਂ ਦਾ ਸਮਾਨ ਚੁੱਕਣ ਦੇ ਨਾਲ-ਨਾਲ ਸਾਰੇ ਸਮੇਂ ਪੜ੍ਹਾਈ ਕਰ ਰਹੇ ਹੁੰਦੇ ਸਨ। ਸਿਰ ‘ਤੇ ਸਮਾਨ, ਜੇਬ ‘ਚ ਸਮਾਰਟ ਫੋਨ, ਕੰਨਾਂ ‘ਚ ਹੈੱਡਫੋਨ ਲਗਾ ਕੇ ਸਿਵਲ ਸਰਵਿਸ ਦੀ ਤਿਆਰੀ ਕਰਦੇ ਸਨ। ਇਸ ਦੌਰਾਨ ਉਹ ਆਪਣੇ ਅਧਿਆਪਕਾਂ ਨਾਲ ਵੀ ਸੰਪਰਕ ਬਣਾਏ ਰੱਖਦੇ ਸਨ। ਸ਼੍ਰੀਨਾਥ ਨੇ ਦੱਸਿਆ ਕਿ ਉਹ ਇਸ ਤੋਂ ਪਹਿਲੇ ਵੀ 3 ਪੇਪਰ ਦੇ ਚੁੱਕੇ ਸਨਪਰ ਉਨ੍ਹਾਂ ਨੇ ਇਸ ਤੋਂ ਪਹਿਲੇ ਕਦੀ ਵੀ ਵਾਈ-ਫਾਈ ਅਤੇ ਇੰਟਰਨੈਟ ਦੀ ਵਰਤੋਂ ਨਹੀਂ ਕੀਤੀ ਸੀ। ਉਨ੍ਹਾਂ ਨੇ ਇਸ ਸਾਲ ਪਹਿਲੀ ਵਾਰ ਵਾਈ-ਫਾਈ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕੰਮ ਦੌਰਾਨ ਹੈਡਫੋਨ ਲਗਾ ਕੇ ਪੜ੍ਹਾਈ ਦੀਆਂ ਚੀਜ਼ਾਂ ਸੁਣਦਾ ਰਹਿੰਦਾ ਸੀ ਅਤੇ ਸਵਾਲਾਂ ਦੇ ਜਵਾਬ ਸੁਲਝਾਉਂਦਾ ਰਹਿੰਦਾ ਸੀ। ਸ਼੍ਰੀਨਾਥ ਨੇ ਦੱਸਿਆ ਕਿ ਇਸ ਦੇ ਬਾਅਦ ਉਹ ਰਾਤ ਨੂੰ ਦਿਨ ਭਰ ਪੜ੍ਹੀਆਂ ਚੀਜ਼ਾਂ ਨੂੰ ਯਾਦ ਕਰਦੇ ਸਨ।

print
Share Button
Print Friendly, PDF & Email