6ਵਾਂ ਮਹਾਨ ਸੰਤ ਸਮੇਲਨ ਕਰਵਾਇਆ ਗਿਆ

ss1

6ਵਾਂ ਮਹਾਨ ਸੰਤ ਸਮੇਲਨ ਕਰਵਾਇਆ ਗਿਆ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਪਹਾੜੀ ਖਿੱਤੇ ਦੇ ਪਿੰਡ ਜੰਡੋਲੀ ਵਿਖੇ ਸਮੂਹ ਨਗਰ ਨਿਵਾਸੀ, ਸ਼੍ਰੀ ਗੁਰੁ ਰਵਿਦਾਸ ਸਭਾ , ਡਾ: ਬੀ ਆਰ. ਅੰਬੇਡਕਰ ਸਭਾ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ 641ਵੇਂ,ਰਵਿਦਾਸੀਆ ਧਰਮ ਦੇ ਨੌਵੇਂ ਸਥਾਪਨਾ ਦਿਵਸ ਅਤੇ ਡਾ: ਬੀ ਆਰ. ਅੰਬੇਡਕਰ ਜੀ ਨੂੰ ਸਮਰਪਿਤ 6ਵਾਂ ਮਹਾਨ ਸੰਤ ਸਮੇਲਨ ਸਭ ਪਿੰਡ ਜੰਡੋਲੀ ਵਿਖੇ ਸੰਤ ਨਿਰੰਜਣ ਦਾਸ ਡੇਰਾ ਸੱਚਖੰਡ ਬੱਲਾਂ ਦੀ ਅਗਵਾਈ ਵਿੱਚ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ।
ਇਸ ਮੌਕੇ ਸ੍ਰੀ ਅੰਮ੍ਰਿਤਬਾਣੀ ਦੇ ਪਾਠ ਦੇ ਭੋਗ ਪਾਏ ਗਏ,ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ‘ਚ ਸੰਤ ਨਿਰੰਜਣ ਦਾਸ ਜੀ ਸੱਚਖੰਡ ਬੱਲਾਂ, ਸੰਤ ਪ੍ਰੀਤਮ ਦਾਸ ਸੰਗਤਪੁਰ,ਸੰਤ ਸੁਖਵਿੰਦਰ ਦਾਸ ਪਿੰਡ ਢੱਡੇ, ਸੰਤ ਲੇਖਰਾਜ ਨੂਰਪੁਰ, ਸੰਤ ਸਤਨਾਮ ਦਾਸ ਗੱਜਰ ਮਹਿਦੂਦ ਸੰਤ ਮੇਜਰ ਦਾਸ, ਸੰਤ ਪਵਨ ਕੁਮਾਰ ਤਾਜੇਵਾਲ, ਸੰਤ ਸਤਨਾਮ ਦਾਸ ਬਿਛੋਹੀ ਆਦਿ ਮਹਾਂਪੁਰਸ਼ਾਂ ਨੇ ਅਤੇ ਭਾਈ ਸਤਨਾਮ ਸਿੰਘ ਹੁਸੈਨਪੁਰ ਨੇ ਆਈ ਸੰਗਤ ਨੂੰ ਕਥਾ ਕੀਰਤਨ ਦੁਆਰਾ ਤੇ ਆਪਣੇ ਪ੍ਰਵਚਨਾਂ ਨਿਹਾਲ ਕੀਤਾ ਗਿਆ।ਇਸ ਮੌਕੇ ਡਾ: ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਸਰਪੰਚ ਦਰਸ਼ਨ ਸਿੰਘ,ਬਲਜਿੰਦਰ ਮਾਣਕ ਜੰਡੋਲੀ, ਭਿੰਦਾ ਜੰਡੋਲੀ, ਡਾ: ਦਵਿੰਦਰ ਸਰੋਆ, ਡਾ: ਰਾਮ ਲਾਲ, ਹਰਜਿੰਦਰ ਸਿੰਘ , ਅਜੈ ਕੁਮਾਰ ਬੰਗਾ, ਹਰਬੰਸ ਭਗਤ, ਗੀਤਾ ਰਾਣੀ , ਨਿਮਨ ,ਸਾਹਿਲ, ਨਛੱਤਰ ਸਿੰਘ,ਚਿਰੰਜੀ ਲਾਲ ਬਿਹਾਲਾ, ਗਗਨ ਚਾਣਥੂ, ਮੇਜਰ ਨੱਸਰਾਂ, ਰਾਮੀ ਚੱਬੇਵਾਲ, ਸੁਰਿੰਦਰ ਕੌਰ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਸਟੇਜ ਸਕੱਤਰ ਦੀ ਸੇਵਾ ਸਤਵਿੰਦਰ ਮਿੰਟੂ ਨੇ ਨਿਭਾਈ।ਇਸ ਮੌਕੇ ਤੇ ਗੁਰੁ ਕਾ ਲੰਗਰ ਅਤੁੱਟ ਵਰਤਿਆ ਗਿਆ।

print
Share Button
Print Friendly, PDF & Email