ਚੁੱਪ

ss1

ਚੁੱਪ

ਬਲਜੀਤ ਨੇ ਦੱਸਵੀ ਜਮਾਤ ਦੇ ਪੇਪਰ ਹਜੇ ਦਿੱਤੇ ਹੀ ਸਨ ‘ ਤਕਰੀਬਨ ਸੌਲ੍ਹਾ ਕੁ ਵਰਿਆ ਦੀ ਉਮਰ ਹੋਣੀ ਉਸ ਸਮੇਂ ਉਸਦੀ ਦੀ । ਪੜ੍ਹਣਾ ਤਾਂ ਅੱਗੇ ਚਾਹੁੰਦੀ ਸੀ , ਪਰ ਘਰ ਦੇ ਹਲਾਤ ਮਜ਼ਬੂਰੀ ਬਣ ਗਏ । ਬਲਜੀਤ ਨੂੰ ਲਾਗਲੇ ਪਿੰਡ ਤੋਂ ਹੀ ਰਿਸ਼ਤਾ ਆਇਆ ,ਘਰ ਦਿਆ ਨੇ ਥੋੜ੍ਹੀ ਸ਼ਾਣਬੀਣ ਪਿੱਛੋ ਹਾਂ ਕਰ ਦਿਤੀ । ਪਰ ਬਲਜੀਤ ਤੋ ਕਿਸੇ ਨੇ ਵੀ ਉਸ ਦੀ ਮਰਜੀ ਨਾ ਪੁਛੀ ਤੇ ਉਹ ਆਪ ਵੀ ਕਿਸਮਤ ਦਾ ਖੇਲ ਸਮਝ ਕੇ ਚੁਪ ਰਹੀ ।
ਕੁਝ ਕਿ ਸਮਾਂ ਪਾ ਕੇ ਬਲਜੀਤ ਦਾ ਵਿਆਹ ਕਰ ਦਿੱਤਾ ਗਿਆ ।ਪਰ ਜਦੋਂ ਉਹ ਸੋਹਰੇ ਘਰ ਗਈ ਤਾਂ ਸਭ ਮਹੌਲ ਤੇ ਜ਼ਿੰਦਗੀ ਹੀ ਬਦਲ ਗਈ  । ਜਿਸ ਤਰ੍ਹਾਂ ਉਹਨਾ ਨੂੰ ਮੁੰਡੇ ਬਾਰੇ ਦੱਸਿਆ ਗਿਆ ਸੀ ,  ਉਸ ਤਰ੍ਹਾਂ ਦਾ ਤਾਂ ਉੱਥੇ ਕੁੱਝ ਵੀ ਨਹੀਂ ਸੀ । ਉਹ ਸ਼ਰਾਬ ਪੀ ਰੋਜ਼ ਉਸ ਨੂੰ ਕੁੱਟਦਾ -ਮਾਰਦਾ । ਸੱਸ ਵੀ ਤਾਹਨੇ ਦਿੰਦੀ । ਪਰ ਬਲਜੀਤ ਸਭ ਕੁੱਝ ਚੁੱਪ ਕਰਕੇ ਸਹਿੰਦੀ ਰਹੀ । ਉਸ ਨੇ ਸਾਰੀ ਉਮਰ ਉਸ ਕੈਦ ਖਾਨੇ ਵਿਚ ਕੱਟ ਲਈ ।
ਅੱਜ ਬਲਜੀਤ ਦੀ ਆਪਣੀ ਕੁੜੀ ਵੀ ਜਵਾਨ ਹੋ ਗਈ। ਬਾਰ੍ਹਵੀ ਦੇ ਪੇਪਰ ਦੇ ਕੇ ਹਟੀ ਸੀ ਕਿ ਘਰ  ‘ਚ ਰਿਸ਼ਤਿਆ ਦੀਆਂ ਗੱਲਾਂ ਹੋਣੀਆ ਸ਼ੁਰੂ ਹੋ ਗਈਆ ।ਬਲਜੀਤ ਹੋਣਾ ਨੇ ਬੜੇ ਚੰਗੇ ਘਰ ਦਾ ਰਿਸ਼ਤਾ ਦੇਖ ਲਿਆ । ਪਰ ਉਸਦੀ ਕੁੜੀ ਤਾਂ ਹਜੇ ਪੜ੍ਹਣਾ ਚਾਹੁੰਦੀ ਸੀ ।
ਉਸ ਕੋਲੋ ਵੀ ਕਿਸੇ ਨੇ ਉਸਦੀ ਮਰਜ਼ੀ ਨਾ ਪੁੱਛੀ ਤੇ ਉਸ ਨੇ ਵੀ ਆਪਣੀ ਮਾਂ ਵਾਂਗ ਚੁੱਪ ਕਰ ਸਭ ਸਵੀਕਾਰ ਕਰ ਲਿਆ । ਆਖਰ ਜੇ ਬੋਲਦੀ ਤਾਂ ਸੁਣਦਾ ਵੀ ਕੌਣ?
ਪਰ ਉਸ ਨਾਲ ਵੀ ਉਸਦੀ ਮਾਂ ਵਾਲੀ ਵਾਪਰੀ । ਘਰ – ਪਰਿਵਾਰ ਬਾਰੇ ਦੱਸਿਆ ਸਭ ਝੂਠ ਨਿਕਲਿਆ । ਹੁਣ  ਉਹ ਵੀ ਆਪਣੀ ਸੱਸ ਦੇ ਤਾਹਨੇ ਤੇ ਪਤੀ ਦੀ ਕੁੱਟ ਮਾਰ ਸਹਿੰਦੀ । ਪਰ ਅੱਜ ਇਕ ਸਵਾਲ  ਉਸਦੇ ਸੀਨੇ ਵਿਚ ਉੱਚੀ ਉੱਚੀ ਚੀਕਾ ਮਾਰ ਰਿਹਾ ਸੀ । ਆਖਰ ਕਦੋ ਤੱਕ ਅਸੀ ਆਪਣੀ ਜ਼ਿੰਦਗੀ ਨੂੰ ਨਰਕ ਬਣਾਈ ਜਾਵਾਂਗੀਆ ਤੇ ਕਦੋ ਤੱਕ ਔਰਤ ਦੀ ਚੁੱਪੀ ਦਾ ਮਜਾਕ ਬਣਦਾ ਰਹੇਗਾ ? ਆਖਰ ਕਿਉ ਨਹੀਂ ਤੋੜੀ ਮੈ ਇਹ ਚੁੱਪ ਤੇ ਖੜ੍ਹ ਗੲੀ ਆਪਣੇ ਹੱਕ ਲਈ ।ਨਰਕ ਵਾਲੀ ਜ਼ਿੰਦਗੀ ਕੱਟਣ ਨਾਲੋ ਤਾਂ ਚੰਗਾ ਹੈ ਸਮਾਜ ਵਿਰੋਧ ਵਿਚ ਜੀਅ ਲਓ ਪਰ ਚੁੱਪ ਰਹਿ ਕੇ ਆਪਣੇ ਨਾਲ ਅੱਤਿਆਚਾਰ ਨਾ ਕਰੋ ।
ਕਿਰਨਪ੍ਰੀਤ ਕੌਰ
ਅਸਟਰੀਅਾ
004368864013133
print
Share Button
Print Friendly, PDF & Email

Leave a Reply

Your email address will not be published. Required fields are marked *