ਵਾਰਿਸ਼  ਭਰਾਂ ਅਮਰੀਕਾ ਵਿਚ ਪਾੳੁਣਗੇ ਪੰਜਾਬੀ ਵਿਰਸਾ-2018 ਦੀਆਂ ਧਮਾਲਾਂ

ss1

ਵਾਰਿਸ਼  ਭਰਾਂ ਅਮਰੀਕਾ ਵਿਚ ਪਾੳੁਣਗੇ ਪੰਜਾਬੀ ਵਿਰਸਾ-2018 ਦੀਆਂ ਧਮਾਲਾਂ

ਨਿੳੂਯਾਰਕ, 6 ਮੲੀ ( ਰਾਜ ਗੋਗਨਾ )— ਸਾਫ-ਸੁਥਰੀ ਗਾਇਕੀ ਦੇ ਪਹਿਰੇਦਾਰ ਅਤੇ ਪੰਜਾਬੀ ਵਿਰਸਾ ਲੜੀ ਰਾਹੀਂ ਪਰਦੇਸਾਂ ਵਿਚ ਪੰਜਾਬੀਅਤ ਨੂੰ ਫੈਲਾਉਣ ਵਾਲੇ ਵਾਰਿਸ ਭਰਾ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਇਸ ਵਾਰ ਦਾ ਪੰਜਾਬੀ ਵਿਰਸਾ -2018 ਪ੍ਰੋਗਰਾਮ ਦਾ ਆਗਾਜ਼ ਅਮਰੀਕਾ ਵਿਚ ਕਰਨਗੇ। ਵਾਰਿਸ ਭਰਾਵਾਂ ਵਲੋਂ ਅਮਰੀਕਾ ਵਿਚ ਪੰਜਾਬੀ ਵਿਰਸਾ-2018 ਰਾਹੀਂ ਧਮਾਲਾਂ ਪਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਥੇ ਵੱਸਦੇ ਪੰਜਾਬੀ ਬਹੁਤ ਹੀ ਬੇਸਬਰੀ ਨਾਲ ਪੰਜਾਬੀ ਵਿਰਸਾ 2018 ਦੀ ਉਡੀਕ ਕਰ ਰਹੇ ਹਨ ਤੇ ਵੱਡੀ ਗਿਣਤੀ ਪੰਜਾਬੀਆਂ ਵਿਚ ਇਨ੍ਹਾਂ ਸ਼ੋਅਜ਼ ਦੀਆਂ ਟਿਕਟਾਂ ਖਰੀਦਣ ਲਈ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਸਦਕਾ ਇਨ੍ਹਾਂ ਸ਼ੋਅਜ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਪੰਜਾਬੀ ਵਿਰਸਾ 2018 ਦੇ ਸ਼ੋਅ ਅਮਰੀਕਾ ਵਿਚ ਵੱਖ-ਵੱਖ ਥਾਵਾਂ ਉਤੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ 6 ਮੲੀ ਨੂੰ ਫਿਲਾਡੇਲਫੀਆ, 12  ਨੂੰ ਸਨੀਵੇਲ, 13 ਮਈ ਨੂੰ ਸੈਕਰਾਮੈਂਟੋ ,20 ਮਈ ਨੂੰ ਫਰਿਜ਼ਨੋ, ਮਿਲਵਾਕੀ ਵਿਚ 26 ਮਈ ਨੂੰ ਇੰਡਿਆਨਾਪੋਲਸ ਵਿਚ 2 ਜੂਨ, ਸਿਨਸਿਨਾਟੀ ਵਿਖੇ 3 ਜੂਨ, 9 ਮਈ ਨੂੰ ਨਿਊਯਾਰਕ ਵਿਖੇ ਅਤੇ 10 ਜੂਨ ਨੂੰ ਬੋਸਟਨ ਵਿਖੇ ਵਾਰਿਸ ਭਰਾਵਾਂ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਲਖਵੀਰ ਜੌਹਲ ਤੇ ਦੀਪਕ ਬਾਲੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
print
Share Button
Print Friendly, PDF & Email