ਵਾਈਟ ਹਾਊਸ ਦੀ ਰਾਸ਼ਟਰੀ ਪ੍ਰਾਥਨਾ ‘ਚ ਸਿੱਖਸ ਆਫ ਅਮਰੀਕਾ ਨੇ ਕੀਤੀ ਸ਼ਮੂਲੀਅਤ

ss1

ਵਾਈਟ ਹਾਊਸ ਦੀ ਰਾਸ਼ਟਰੀ ਪ੍ਰਾਥਨਾ ‘ਚ ਸਿੱਖਸ ਆਫ ਅਮਰੀਕਾ ਨੇ ਕੀਤੀ ਸ਼ਮੂਲੀਅਤ
ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਵਾਈਟ ਹਾਊਸ ਵਿੱਚ ਸਿੱਖਾਂ ਦੇ ਅਹਿਮ ਮਸਲੇ ਵਿਚਾਰੇ

image1.jpeg
ਵਾਸ਼ਿੰਗਟਨ ਡੀ. ਸੀ. 4 ਮੲੀ ( ਰਾਜ ਗੋਗਨਾ )— ਹਰ ਸਾਲ ਵਾਈਟ ਹਾਊਸ ਵਿੱਚ ਰਾਸ਼ਟਰੀ ਪ੍ਰਾਥਨਾ ਦਿਵਸ ਮਨਾਇਆ ਜਾਂਦਾ ਹੈ। ਜਿਸ ਵਿੱਚ ਵੱਖ-ਵੱਖ ਕਮਿਊਨਿਟੀਆਂ ਦੇ ਸਿਰਕੱਢ ਨੁਮਾਇੰਦਿਆਂ ਨੂੰ ਬੁਲਾਇਆ ਜਾਂਦਾ ਹੈ। ਸਿੱਖਾਂ ਦੀ ਨੁਮਾਇੰਦਗੀ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਕੀਤੀ। ਜਿੱਥੇ ਉਨ੍ਹਾਂ ਵਲੋਂ ਸਿੱਖਾਂ ਦੇ ਇੰਮੀਗ੍ਰੇਸ਼ਨ ਅਤੇ ਬਿਜ਼ਨਸ ਟੈਕਸ ਮਸਲਿਆਂ ਦੀਆਂ ਵਿਚਾਰਾਂ ਉੱਪ ਰਾਸ਼ਟਰਪਤੀ ਮਾਈਕ ਪੈਨਸ ਅਤੇ ਹੋਮਲੈਂਡ ਸਕਿਓਰਿਟੀ ਦੀ ਸੈਕਟਰੀ ਨੀਲਾਮੇਨ ਨਾਲ ਕੀਤੇ, ਉੱਥੇ ਰਾਸ਼ਟਰਪਤੀ ਟਰੰਪ ਦੇ ਕੌਂਸਲ ਕੈਲੀਅਨ ਕਾਨਵੇ ਨਾਲ ਸਿੱਖਾਂ ਦੇ ਇੱਕ ਵਫਦ ਨੂੰ ਵਾਈਟ ਹਾਊਸ ਨਿਮੰਤ੍ਰਤ ਕਰਨ ਲਈ ਕਿਹਾ।
ਇੱਥੇ ਇਹ ਦੱਸਣਾ ਵਾਜਬ ਹੈ ਕਿ ਜਲਦੀ ਹੀ ਇੱਕ ਸਿੱਖਾਂ ਦਾ ਵਫਦ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿੱਚ ਵਾਈਟ ਹਾਊਸ ਜਾ ਰਿਹਾ ਹੈ। ਜੋ ਐੱਚ-1 ਵੀਜ਼ੇ ਬਕਾਇਆ ਕੇਸਾਂ ਦੇ ਨਿਪਟਾਰੇ ਅਤੇ ਸਿੱਖਾਂ ਨੂੰ ਵਾਈਟ ਹਾਊਸ ਵਿੱਚ ਨੁਮਾਇੰਦਗੀ ਆਦਿ ਦੇ ਮਸਲਿਆ ਨੂੰ ਹੋਮਲੈਨਡ ਸਕਿਓਰਿਟੀ ਸਕੱਤਰ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵਿਚਾਰੇਗਾ। ਜੱਸੀ ਨੇ ਕਿਹਾ ਕਿ ਸਿੱਖ ਪਹਿਚਾਣ ਸਬੰਧੀ ਭਰਮ ਭੁਲੇਖਿਆਂ ਨੂੰ ਵੀ ਦੂਰ ਕੀਤਾ ਜਾਵੇਗਾ ਤਾਂ ਜੋ ਸਿੱਖੀ ਦੀ ਪਹਿਚਾਣ ਦਾ ਬੋਲਬਾਲਾ ਸਾਰੇ ਮਹਿਕਮਿਆਂ ਵਿੱਚ ਹੋ ਸਕੇ।
image2.jpeg

ਜਿੱਥੇ ਇਸ ਰਾਸ਼ਟਰੀ ਪ੍ਰਾਥਨਾ ਦਿਵਸ ਮੌਕੇ ਉਨ੍ਹਾਂ ਟਰੰਪ ਪ੍ਰਸਾਸ਼ਨ ਦੀ ਮਜ਼ਬੂਤੀ ਅਤੇ ਸਾਫ ਪ੍ਰਸਾਸ਼ਨ ਸਬੰਧੀ ਅਰਦਾਸ ਕੀਤੀ, ਉੱਥੇ ਉਨ੍ਹਾਂ ਭਾਰਤੀ  ਕਮਿਊਨਿਟੀ ਖਾਸ ਕਰਕੇ ਸਿੱਖਾਂ ਦੀ ਸ਼ਮੂਲੀਅਤ ਸਬੰਧੀ ਮਾਣ ਦੇਣ ਸਬੰਧੀ ਟਰੰਪ ਪ੍ਰਸਾਸ਼ਨ ਦਾ ਧੰਨਵਾਦ ਕੀਤਾ। ਜੱਸੀ ਨੇ ਕਿਹਾ ਕਿ ਉਹ ਟਰੰਪ ਦੀ ਚੋਣ ਮੁਹਿੰਮ ਤੋਂ ਲੈ ਕੇ ਹੁਣ ਤੱਕ ਹਰ ਮੌਕੇ ਨੂੰ ਸਿੱਖਾਂ ਅਤੇ ਭਾਰਤੀਆਂ ਦੇ ਮਸਲਿਆਂ ਨੂੰ ਉਭਾਰਨ ਅਤੇ ਹੱਲ ਕਰਨ ਲਈ ਹਮੇਸ਼ਾ ਪਹੁੰਚ ਕਰਦੇ ਹਨ। ਜਿਸ ਦੇ ਨਤੀਜੇ ਨਜ਼ਰ ਆਉਣ ਲੱਗ ਪਏ ਹਨ।
print
Share Button
Print Friendly, PDF & Email

Leave a Reply

Your email address will not be published. Required fields are marked *