M.R. ਟੀਕਾਕਰਨ

ss1

M.R. ਟੀਕਾਕਰਨ

ਗੱਲ ਸੁਣ ਲਓ ਬੀਬਾ, ਗੱਲ ਸੁਣੋਂ ਮੇਰੇ ਭਾਈ।
ਬੱਚਿਆਂ ਦੇ ਭਲੇ ਲਈ, ਸਰਕਾਰ ਮੁਹਿੰਮ ਚਲਾਈ।
ਵਾਂਝਾ ਨਾ ਕੋਈ ਬੱਚਾ ਰਹਿਜੇ, ਟੀਕਾ ਸਭ ਦੇ ਲਵਾਈ।
ਖਸਰਾ ਤੇ ਰੁਬੈਲਾ ਨਾਂ ਦੀ, ਭਾਰਤ ‘ਚ ਬਿਮਾਰੀ ਪਾਈ।
ਸਰੀਰ ‘ਤੇ ਦਾਣੇ, ਹੋਵੇ ਬੁਖਾਰ,ਰਹੇ ਅੱਖਾਂ ‘ਚ ਲਾਲੀ ਛਾਈ।
ਖਸਰੇ ਦੀ ਇਹ ਬਿਮਾਰੀ, ਵਾਇਰਲ ਹੁੰਦੀ ਮੇਰੇ ਭਾਈ।
ਰੁਬੈਲਾ ਕਰਕੇ ਕਈ ਬੱਚਿਆਂ ਨੇ, ਜਾਨ ਆਪਣੀ ਹੈ ਗਵਾਈ।
ਗਰਭਪਾਤ ਦਾ ਕਾਰਨ ਬਣਦਾ, ਔਰਤ ਸੰਕ੍ਰਾਮਕ ਜਾਵੇ ਪਾਈ।
ਅੰਨੇ, ਬੋਲੇ, ਮੰਧਬੁੱਧੀ ਦਾ,ਰੋਗ ਜਮਾਂਦਰੂ ਦੀ ਜੜ੍ਹ ਇਹ ਭਾਈ।
ਲੰਘਿਆ ਵੇਲਾ ਮੁੜ ਨਾ ਆਵੇ, ਐਵੇਂ ਨਾ ਤੂੰ ਫਿਰ ਪਛਤਾਈਂ।
ਮਹੀਨੇ ਨੌਂ ਤੋਂ ਪੰਦਰਾਂ ਵਰ੍ਹੇ ਦੇ, ਹਰ ਮੁੰਡੇ ਤੇ ਕੁੜੀਆਂ ਤਾਈਂ।
ਐੱਮ. ਆਰ. ਦਾ ਟੀਕਾ ਬੱਚੇ ਨੂੰ, ਸਿਹਤ ਕੇਂਦਰ ਜਾ ਲਵਾਈ।
ਹਰ ਸਕੂਲ ਤੇ ਆਂਗਣਵਾੜੀ, ਮੁਫਤ ਟੀਕਾਕਰਨ ਹੋਵੇ ਭਾਈ।
ਇਸੇ ਟੀਕੇ ਦੀ ਵਿੱਚ ਬਜ਼ਾਰਾਂ, ਹਜ਼ਾਰਾਂ ਰੁਪਏ ਦੀ ਲੁੱਟ ਮਚਾਈ।
ਯੂਨੀਸੈੱਫ ਤੇ ਵਿਸ਼ਵ ਸਿਹਤ ਸੰਸਥਾ, ਮੁਫਤ ਵਿੱਚ ਮਦਦ ਕਰਾਈ।
ਇਸੇ ਕਰਕੇ ਰਾਸ਼ਟਰ ਵਿਆਪੀ,ਸਰਕਾਰ ਨੇ ਇਹ ਮੁਹਿੰਮ ਚਲਾਈ।
ਅਫਵਾਹਾਂ ਤੋਂ ਬੱਚ ਕੇ ਰਹੀਓ, ਇਹਨਾਂ ਵਿੱਚ ਨਾ ਕੋਈ ਸਚਾਈ।
ਸਿਖਿਅਤ ਸਿਹਤ ਕਰਮੀ ਕੋਲੋਂ, ਟੀਕਾ ਇਹ ਜ਼ਰੂਰ ਲਵਾਈ।
ਤੰਦਰੁਸਤ ਦੇਸ਼ ਦੀ ਖਾਤਰ, ਬਣਦਾ ਆਪਣਾ ਸਹਿਯੋਗ ਪਾਈਂ।
ਬੱਚੇ ਹੁੰਦੇ ਭਵਿੱਖ ਦੇਸ਼ ਦਾ, ਜੜ੍ਹੋਂ ਬਿਮਾਰੀ ਇਹ ਮਿਟਾਈ।
ਅਮਰਪ੍ਰੀਤ ਦੀ ਗੱਲ ਮੰਨਕੇ, ਟੀਕੇ ਲਵਾਉ ਚਾਈਂ-ਚਾਈਂ।

ਅਮਰਪ੍ਰੀਤ ਸਿੰਘ ਝੀਤਾ
ਨੰਗਲ ਅੰਬੀਆ (ਜਲੰਧਰ)

print
Share Button
Print Friendly, PDF & Email

Leave a Reply

Your email address will not be published. Required fields are marked *