50 ਸਾਲਾਂ ਬਜ਼ੁਰਗ ਵੱਲੋਂ 6 ਸਾਲਾਂ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਮਾਮਲਾ ਦਰਜ, ਦੋਸ਼ੀ ਗ੍ਰਿਫਤਾਰ

ss1

50 ਸਾਲਾਂ ਬਜ਼ੁਰਗ ਵੱਲੋਂ 6 ਸਾਲਾਂ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਮਾਮਲਾ ਦਰਜ, ਦੋਸ਼ੀ ਗ੍ਰਿਫਤਾਰ

ਸ੍ਰੀ ਆਨੰਦਪੁਰ ਸਾਹਿਬ, 4 ਮਈ (ਦਵਿੰਦਰਪਾਲ ਸਿੰਘ/ਅੰਕੁਸ਼): ਅੱਜ ਸ੍ਰੀ ਆਨੰਦਪੁਰ ਸਾਹਿਬ ਪੁਲਿਸ ਨੇ ਇੱਕ ਸ਼ਿਕਾਇਤ ਦੇ ਅਧਾਰ ਤੇ 50 ਸਾਲਾਂ ਵਿਅਕਤੀ ਵੱਲੋਂ ਇੱਕ 6 ਸਾਲਾਂ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਪੁਲਿਸ ਥਾਣਾ ਸ੍ਰੀ ਆਨੰਦਪੁਰ ਸਾਹਿਬ ਦੇ ਐਸ ਐਚ ਓ ਪਵਨ ਕੁਮਾਰ ਨੇ ਦੱਸਿਆ ਕਿ ਇੱਕ 6 ਸਾਲਾਂ ਬੱਚੀ ਦੀ ਮਾਤਾ ਦੇ ਬਿਆਨਾਂ ਦੇ ਅਨੁਸਾਰ ਉਸਦੀ ਧੀ ਦੇ ਨਾਲ ਇੱਕ 50 ਸਾਲਾਂ ਦੇ ਵਿਅਕਤੀ ਨੇ ਅਸ਼ਲੀਲ ਹਰਕਤਾਂ ਕੀਤੀਆਂ ਹਨ। ਜਦੋਂ ਅਸੀਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਪੜਤਾਲ ਕੀਤੀ ਅਤੇ ਲਏ ਗਏ ਬਿਆਨਾਂ ਅਨੁਸਾਰ ਉਕਤ ਵਿਅਕਤੀ ਜੋ ਕਿ ਵੀ ਆਈ ਪੀ ਰੋਡ ਵਿਖੇ ਸਥਿਤ ਇੱਕ ਦੁਕਾਨ ਕਰਦਾ ਹੈ ਨੇ ਛੋਟੀ ਬੱਚੀ ਨੂੰ ਆਪਣੀ ਦੁਕਾਨ ਵਿੱਚ ਬੁਲਾ ਕੇ ਅਸ਼ਲੀਲ ਹਰਕਤਾਂ ਕੀਤੀਆਂ। ਜਿਸਤੋਂ ਬਾਅਦ ਬੱਚੀ ਨੇ ਇਸ ਬਾਰੇ ਆਪਣੇ ਘਰ ਜਾ ਕੇ ਦੱਸਿਆ।
ਬੱਚੀ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ਦੇ ਅਸੀਂ ਉਕਤ ਵਿਅਕਤੀ ਰਣਵੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਰਾਮਪੁਰ ਦੇ ਖਿਲਾਫ ਧਾਰਾ 354 ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸਨੂੰ ਸ਼ਨੀਵਾਰ ਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਓਧਰ ਇਸ ਘਟਨਾ ਦੀ ਸਥਾਨਕ ਲੋਕਾਂ ਵੱਲੋਂ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਜਾ ਰਹੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *