ਸਿੱਖਾਂ ਨੇ ਆਪਣੇ ਹੀ ਦੇਸ਼ ਵਿੱਚ ਆਪਣੀ ਹੀ ਪਹਿਚਾਣ ਸਬੰਧੀ ਕੋਰਟ ਤੋਂ ਜਿੱਤਿਆ ਇਹ ਮਾਮਲਾ

ss1

ਸਿੱਖਾਂ ਨੇ ਆਪਣੇ ਹੀ ਦੇਸ਼ ਵਿੱਚ ਆਪਣੀ ਹੀ ਪਹਿਚਾਣ ਸਬੰਧੀ ਕੋਰਟ ਤੋਂ ਜਿੱਤਿਆ ਇਹ ਮਾਮਲਾ

ਦੁਨੀਆਂ ਵਿੱਚ ਸਿੱਖ ਕੌਮ ਨੂੰ ਬਣਦਾ ਸਤਿਕਾਰ ਮਿਲਣਾ ਹੁਣ ਸ਼ੁਰੂ ਹੋ ਗਿਆ ਹੈ। ਕਈ ਵੱਡੇ ਦੇਸ਼ਾਂ ਵਿੱਚ ਹੁਣ ਸਿੱਖ ਵਿਰਾਸਤ ‘ਤੇ ਮਹੀਨਿਆਂ ਦੇ ਨਾਮ ਐਲਾਨੇ ਜਾ ਰਹੇ ਹਨ। ਅਮਰੀਕਾ, ਕੈਨੇਡਾ ਵਰਗੇ ਦੇਸ਼ਾਂ ਵਿੱਚ ਸਿੱਖਾਂ ਨੂੰ ਬਣਦਾ ਮਾਣ ਮਿਲਣਾ ਸ਼ੁਰੂ ਹੋ ਗਿਆ ਹੈ। ਪਰ ਸਿੱਖਾਂ ਨੂੰ ਆਪਣੇ ਹੀ ਦੇਸ਼ ਭਾਰਤ ਵਿੱਚ ਆਪਣੇ ਹੱਕਾਂ ਲਈ ਲੜਾਈ ਕਰਨੀ ਪੈ ਰਹੀ ਹੈ। ਜਿਸ ਦੇਸ਼ ਦੀ ਆਨ, ਬਾਨ, ਸ਼ਾਨ ਅਤੇ ਇੱਜਤ ਲਈ ਸਿੱਖਾਂ ਨੇ ਹੱਸ ਹੱਸ ਕੁਰਬਾਨੀਆਂ ਦਿਤੀਆਂ ਓਥੇ ਹੀ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਲੜਾਈਆਂ ਲੜਨੀਆਂ ਪੈ ਰਹੀਆਂ ਹਨ। ਦੇਸ਼ ਵਿੱਚ ਹੁੰਦੇ NEET ਦੇ ਪੇਪਰਾਂ ਵਿੱਚ ਹੁਣ ਤੱਕ ਸਿੱਖਾਂ ਨੂੰ ਆਪਣੇ ਕਕਾਰ ਪਹਿਨ ਕੇ ਅੰਦਰ ਨਹੀਂ ਸੀ ਜਾਣ ਦਿੱਤਾ ਜਾਂਦਾ ਸਿੱਖਾਂ ਲਈ ਕਕਾਰ ਜੀਵਨ ਦਾ ਇੱਕ ਅਹਿਮ ਹਿੱਸਾ ਹੈ ਅਤੇ ਪੇਪਰ ਦੇਣ ਵੇਲੇ ਇਹਨਾਂ ਨੂੰ ਉਤਾਰਨ ਲਈ ਕਿਹਾ ਜਾਂਦਾ ਸੀ। ਇਸ ਮੁੱਦੇ ‘ਤੇ ਕੋਰਟ ਕਚਹਿਰੀਆਂ ਵਿੱਚ ਕੇਸ ਵੀ ਦਰਜ ਕੀਤੇ ਗਏ। ਮਾਮਲਿਆਂ ‘ਤੇ ਸੁਣਵਾਈਆਂ ਵੀ ਹੋਈਆਂ। ਹੁਣ ਜਾ ਕੇ ਸਿੱਖਾਂ ਨੂੰ ਇਸ ਮਾਮਲੇ ਵਿੱਚ ਜਿੱਤ ਮਿਲੀ ਹੈ। ਸਿੱਖ ਵਿਦਿਆਰਥੀਆਂ ਦੇ ਲਈ ਖਬਰ ਇੱਕ ਖੁਸ਼ਖਬਰੀ ਵਾਂਗ ਹੈ। ਦਿੱਲੀ ਹਾਈਕੋਰਟ ਨੇ neet ਪ੍ਰੀਖਿਆ ‘ਚ ਕਕਾਰ ਪਹਿਣਕੇ ਪੇਪਰ ਦੇਣ ਦੀ ਹੁਣ ਮਨਜ਼ੂਰੀ ਦੇ ਦਿੱਤੀ ਹੈ। ਦਿੱਲੀ ਹਾਈਕੋਰਟ ਨੇ ਸਿੱਖ ਵਿਦਿਆਰਥੀਆਂ ਦੇ ਇਸ ਮਾਮਲੇ ‘ਤੇ ਆਪਣਾ ਅਹਿਮ ਫ਼ੈਸਲਾ ਸੁਣਾਇਆ ਹੈ। ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਨੀਟ ਪ੍ਰੀਖਿਆ ‘ਚ ਕਿਸੇ ਵੀ ਵਿਦਿਆਰਥੀ ਨੂੰ ਕਕਾਰ ਉਤਾਰਨ ਦੇ ਮਜ਼ਬੂਰ ਨਹੀਂ ਕੀਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਸਿੱਖ ਵਿਦਿਆਰਥੀ ਕਕਾਰ ਪਹਿਣਕੇ ਪੇਪਰ ਦੇ ਸਕਦੇ ਹਨ। ਹਾਈਕੋਰਟ ਨੇ ਕਿਹਾ ਹੈ ਕਿ ਲੋੜ ਪੈਣ ‘ਤੇ ਕਕਾਰ ਦੀ ਜਾਂਚ ਕੀਤੀ ਜਾ ਸਕਦੀ ਹੈ ਪਰ ਉਸਨੂੰ ਉਤਾਰਨ ਦੇ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਦਿੱਲੀ ਹਾਈਕੋਰਟ ਨੇ ਇਹ ਮਨਜ਼ੂਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਾਈਕੋਰਟ ਨੇ ਸਾਲ 2018 ਦੇ ਰਾਸ਼ਟਰੀ ਯੋਗਤਾ ਟੈਸਟ ‘ਚ ਸਿੱਖ ਵਿਦਿਆਰਥੀਆਂ ਨੂੰ ‘ਕੜਾ ਅਤੇ ਕਿਰਪਾਨ’ ਪਹਿਨਣ ਦੀ ਇਜ਼ਾਜਤ ਦਿੱਤੀ ਹੈ। ਹਾਲਾਂਕਿ ਅਦਾਲਤ ਨੇ ਇਸ ਸੰਬੰਧੀ ਇੱਕ ਸ਼ਰਤ ਵੀ ਰੱਖੀ ਹੈ ਜਿਸ ਦੇ ਮੁਤਾਬਿਕ ਉਨ੍ਹਾਂ ਨੂੰ ਸਕਰੀਨਿੰਗ ਅਤੇ ਸੁਰੱਖਿਆ ਮਾਮਲੇ ‘ਚ ਆਮ ਰਿਪੋਰਟਿੰਗ ਸਮੇਂ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਰਿਪੋਰਟ ਕਰਨ ਦੀ ਲੋੜ ਹੋਵੇਗੀ। ਇਹ ਸ਼ਰਤ ਪੇਪਰਾਂ ਨੂੰ ਧਿਆਨ ਵਿੱਚ ਰੱਖਦਿਆਂ ਐਲਾਨੀ ਗਈ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਸੁਰੱਖਿਆ ਅਤੇ ਜਾਂਚ ਪੜਤਾਲ ਨੂੰ ਨਹੀਂ ਰੋਕਿਆ ਜਾ ਸਕਦਾ। ਇਸ ਲਈ ਪਹਿਲਾਂ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਵੇ ਅਤੇ ਕਕਾਰਾਂ ਸਣੇ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇਣ ਦਿੱਤੀ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *