ਪੀ.ਏ.ਯੂ ਵਿਖੇ ਖੇਤੀ ਪੱਤਰਕਾਰੀ ਦੇ ਡਿਗਰੀ ਕੋਰਸ ਲਈ ਦਾਖਲਾ ਪ੍ਰਕ੍ਰਿਆ ਸ਼ੁਰੂ

ss1

ਪੀ.ਏ.ਯੂ ਵਿਖੇ ਖੇਤੀ ਪੱਤਰਕਾਰੀ ਦੇ ਡਿਗਰੀ ਕੋਰਸ ਲਈ ਦਾਖਲਾ ਪ੍ਰਕ੍ਰਿਆ ਸ਼ੁਰੂ

 PAU MJMC Admissions openਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵਿਖੇ ਖੇਤੀ ਪੱਤਰਕਾਰੀ ਵਿਸ਼ੇ ਵਿਚ ਐਮ ਜੇ ਐਮ ਸੀ ਦੇ ਦੋ ਸਾਲ ਦੇ ਡਿਗਰੀ ਪ੍ਰੋਗਰਾਮ ਵਿੱਚ ਦਾਖਲੇ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਜਗਦੀਸ਼ ਕੌਰ, ਮੁਖੀ, ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਨੇ ਦੱਸਿਆ ਕਿ ਖੇਤੀ ਦੇ ਸਮੁੱਚੇ ਵਿਕਾਸ ਲਈ ਪੱਤਰਕਾਰੀ ਦਾ ਇਹ ਕਿੱਤਾ-ਮੁਖੀ ਕੋਰਸ ਨੌਜਵਾਨ ਪੀੜੀ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਨੂੰ ਕਰਨ ਉਪਰੰਤ ਦੇਸ਼-ਵਿਦੇਸ਼ ਦੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਵਿੱਚ ਰੁਜ਼ਗਾਰ ਦੇ ਅਨੇਕਾਂ ਮੌਕੇ ਹਾਸਲ ਹੋ ਜਾਂਦੇ ਹਨ।
ਵਿਭਾਗ ਵਿੱਚੋਂ ਡਿਗਰੀ ਕਰਕੇ ਵੱਖੋਂ-ਵੱਖ ਮੀਡੀਆ ਸੰਗਠਨਾਂ ਵਿੱਚ ਉੱਚ ਅਹੁਦਿਆਂ ਤੇ ਤਾਇਨਾਤ ਆਪਣੇ ਪੁਰਾਣੇ ਵਿਦਿਆਰਥੀਆਂ ਤੇ ਮਾਣ ਕਰਦਿਆਂ ਉਨਾਂ ਦੱਸਿਆ ਕਿ ਪੀ.ਏ.ਯੂ ਪਹਿਲੀ ਸੰਸਥਾ ਹੈ, ਜੋ ਸਾਲ 1970 ਤੋਂ ਲਗਾਤਾਰ ਉੱਚ ਕੋਟੀ ਦੇ ਪੱਤਰਕਾਰ ਪੈਦਾ ਕਰਕੇ ਖੇਤੀ ਨੂੰ ਦਰਪੇਸ਼ ਸੰਕਟਾਂ ਨੂੰ ਉਭਾਰਨਾ, ਪੀ.ਏ.ਯੂ ਵਲੋਂ ਵਿਕਸਿਤ ਕੀਤੀਆਂ ਨਵੀਆਂ ਖੇਤ ਤਕਨੀਕਾਂ ਪ੍ਰਤੀ ਕਿਸਾਨਾਂ ਦੇ ਫੀਡਬੈਕ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ, ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਰਕਾਰੇ ਦਰਬਾਰੇ ਪਹੁੰਚਾਉਣ ਵਿਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ।
ਐਮ ਜੇ ਐਮ ਸੀ ਦੇ ਇਸ ਡਿਗਰੀ ਪ੍ਰੋਗਰਾਮ ਦੀਆਂ ਸੱਤ ਸੀਟਾਂ ਹਨ, ਜਿਨ੍ਹਾਂ ਵਿੱਚ ਦਾਖਲਾ ਲੈਣ ਦੀ ਅੰਤਿਮ ਮਿਤੀ 11 ਮਈ 2018 ਹੈ। ਇਸ ਵਿੱਚ ਦਾਖਲੇ ਲਈ ਘੱਟੋਂ ਘੱਟ ਯੋਗਤਾ ਕਿਸੇ ਵੀ ਵਿਸ਼ੇ ਵਿੱਚ ਗਰੈਜੂਏਸ਼ਨ ਹੈ, ਜਿਸ ਵਿੱਚੋਂ 60% ਅੰਕ ਹੋਣੇ ਜ਼ਰੂਰੀ ਹਨ। ਇਸ ਕੋਰਸ ਦੀ ਫੀਸ ਪਹਿਲੇ ਸਮੈਸਟਰ ਵਿੱਚ ਸਿਰਫ 43350/- ਹੈ ਅਤੇ ਦੂਜੇ ਸਮੈਸਟਰ ਵਿੱਚ ਸਿਰਫ 16970/- ਹੈ। ਇਸ ਕੋਰਸ ਬਾਰੇ ਹੋਰ ਜਾਣਕਾਰੀ ਲਈ 0161-2401960 ਐਕਸ. 363 ਜਾਂ ਵਿਭਾਗ ਦੀ ਈ ਮੇਲ hodajlc@pau.edu ਤੇ ਸੰਪਰਕ ਕੀਤਾ ਜਾ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *