ਆਬੂਧਾਬੀ ਵਿੱਚ ਭਾਰਤੀ ਦੀ ਲੱਗੀ 12 ਕਰੋੜ ਦੀ ਲਾਟਰੀ

ss1

ਆਬੂਧਾਬੀ ਵਿੱਚ ਭਾਰਤੀ ਦੀ ਲੱਗੀ 12 ਕਰੋੜ ਦੀ ਲਾਟਰੀ

ਜੈਤੂ ਅਨੀਲ ਵਰਗੀਜ ਕੁਵੈਤ ਵਿਚ ਕਰੀਬ 20 ਸਾਲਾਂ ਤੋਂ ਕੰਮ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਮੇਰਾ ਬੇਟਾ ਮੇਰੇ ਲਈ ਲੱਕੀ ਚਾਰਮ ਹੈ, ਜੋ ਕੇਰਲ ਵਿਚ ਪੜ੍ਹਾਈ ਕਰ ਰਿਹਾ ਹੈ| ਮੈਂ ਆਨਲਾਈਨ ਟਿਕਟ ਖਰੀਦੀ ਅਤੇ 11197 ਨੰਬਰ ਚੁਣਿਆ, ਕਿਉਂਕਿ ਮੇਰੇ ਬੇਟੇ ਦੇ ਜਨਮਦਿਨ ਦੀ ਤਰੀਕ 11/97 ਹੈ| ਮੈਂ ਬਿੱਗ ਟਿਕਟ ਵਿਚ ਦੂਜੀ ਵਾਰ ਕਿਸਮਤ ਅਜ਼ਮਾਈ ਸੀ| ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਇਹ ਲਾਟਰੀ ਜਿੱਤ ਜਾਵਾਂਗਾ| ਉਨ੍ਹਾਂ ਕਿਹਾ ਕਿ ਹਾਲ ਹੀ ਦੇ ਸਮੇਂ ਵਿਚ ਉਹ ਕਾਫੀ ਬੁਰੇ ਦੌਰ ਵਿਚੋਂ ਲੰਘੇ ਹਨ| ਅੱਗੇ ਉਨ੍ਹਾਂ ਕਿਹਾ ਕਿ ਮੈਂ ਹੁਣ ਕਾਫੀ ਖੁਸ਼ ਹਾਂ| ਹੁਣ ਮੈਂ ਇਹ ਤੈਅ ਕਰਨਾ ਹੈ ਕਿ ਲਾਟਰੀ ਵਿਚ ਜਿੱਤੀ ਇਸ ਰਕਮ ਦਾ ਕੀ ਕਰਨਾ ਹੈ| ਬਾਕੀ ਜੇਤੂਆਂ ਦੇ ਨਾਂ ਬੀਤੇ ਦਿਨੀਂ ਹੀ ਐਲਾਨ ਕਰ ਦਿੱਤੇ ਗਏ ਸਨ| ਹਰ ਇਕ ਜੇਤੂ ਨੂੰ 100,000 ਦਿਰਹਮ ਦਿੱਤੇ ਗਏੇ| ਇਨ੍ਹਾਂ ਵਿਚੋਂ ਇਕ ਬੰਗਲਾਦੇਸ਼ ਅਤੇ ਇਕ ਮੋਰੱਕੋ ਦਾ ਜੇਤੂ ਸੀ ਅਤੇ ਬਾਕੀ ਸਾਰੇ ਜੇਤੂ ਭਾਰਤੀ ਸਨ|

print
Share Button
Print Friendly, PDF & Email

Leave a Reply

Your email address will not be published. Required fields are marked *