ਸਕੂਲ ਬੱਸ ਅਤੇ ਮੋਟਰ ਸਾਈਕਲ ਦੀ ਹੋਈ ਟੱਕਰ, 3 ਦੀ ਮੌਤ

ss1

ਸਕੂਲ ਬੱਸ ਅਤੇ ਮੋਟਰ ਸਾਈਕਲ ਦੀ ਹੋਈ ਟੱਕਰ, 3 ਦੀ ਮੌਤ

ਕੰਨੌਜ, 4 ਮਈ: ਉਤਰ ਪ੍ਰਦੇਸ਼ ਵਿੱਚ ਲਗਾਤਾਰ ਸੜਕ ਹਾਦਸੇ ਹੋ ਰਹੇ ਹਨ| ਜਿਸ ਦੇ ਚੱਲਦੇ ਆਏ ਦਿਨ ਸੜਕ ਹਾਦਸਿਆਂ ਵਿੱਚ ਕਈ ਲੋਕਾਂ ਦੀ ਜਾਨ ਜਾ ਰਹੀ ਹੈ| ਤਾਜ਼ਾ ਮਾਮਲਾ ਕੰਨੌਜ ਜ਼ਿਲੇ ਦਾ ਹੈ| ਜਿੱਥੇ ਇਕ ਸਕੂਲ ਬੱਸ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ| ਇਸ ਹਾਦਸੇ ਵਿੱਚ ਬਾਈਕ ਸਵਾਰ ਦੋ ਔਰਤਾਂ ਸਮੇਤ 3 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ| ਬੱਸ ਸਵਾਰ ਸਕੂਲ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ| ਜਾਣਕਾਰੀ ਮੁਤਾਬਕ ਹਾਦਸਾ ਛਿਬਰਮਾਊ ਕੋਤਵਾਲੀ ਦੇ ਸੌਰਿਖ ਰੋਡ ਤੇ ਹੋਇਆ ਹੈ| ਇੱਥੇ ਫਰੂਖਾਬਾਦ ਦੇ ਜਹਾਨਗੰਜ ਖੇਤਰ ਦੇ ਵਾਸੀ ਦੇਵਾਨੰਦ ਪੁੱਤਰ ਰਾਮ ਨਿਵਾਸ, ਆਪਣੀ ਮਾਂ ਮੀਨਾ ਦੇਵੀ ਅਤੇ ਦਾਦੀ ਰਾਮਸ਼੍ਰੀ ਨਾਲ ਆਪਣੇ ਨਾਨੇ ਦਾ ਪਤਾ ਲੈ ਕੇ ਪਿੰਡ ਸੌਲੀਆ ਤੋਂ ਵਾਪਸ ਆ ਰਹੇ ਸਨ| ਉਦੋਂ ਰਸਤੇ ਵਿੱਚ ਇਕ ਸਕੂਲ ਬੱਸ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ| ਤਿੰਨਾਂ ਬਾਈਕ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ| ਪੁਲੀਸ ਮੁਤਾਬਕ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ| ਸ਼ਿਕਾਇਤ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀਜਾਵੇਗੀ|

print
Share Button
Print Friendly, PDF & Email