ਸ਼ਾਹਕੋਟ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਸ਼ੇਰੋਵਾਲੀਆ ਖਿਲਾਫ ਮਾਮਲਾ ਦਰਜ

ss1

ਸ਼ਾਹਕੋਟ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਸ਼ੇਰੋਵਾਲੀਆ ਖਿਲਾਫ ਮਾਮਲਾ ਦਰਜ
ਮਾਮਲਾ ਦਰਜ ਕਰਨ ਵਾਲੇ ਐਸ ਐਚ ਓ ਵਲੋਂ ਅਸਤੀਫਾ

ਮਹਿਤਪੁਰ, 4 ਮਈ: ਕਾਂਗਰਸ ਪਾਰਟੀ ਲਈ ਸ਼ਾਹਕੋਟ ਇਲਾਕੇ ਵਿੱਚ ਸਥਿਤੀ ਉਸ ਸਮੇਂ ਮੁਸ਼ਕਿਲ ਹੋ ਗਈ ਜਦੋਂ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਤਿੰਨ ਹੋਰਾਂ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਵਿੱਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਅੱਜ ਸਵੇਰੇ ਮਹਿਤਪੁਰ ਪੁਲੀਸ ਥਾਣਾ (ਜਲੰਧਰ ਦਿਹਾਤੀ) ਵਿੱਚ ਮਾਮਲਾ ਦਰਜ ਕਰਾਇਆ ਗਿਆ| ਜ਼ਿਕਰਯੋਗ ਹੈ ਕਿ ਕਾਂਗਰਸ ਨੇ ਲੰਘੇ ਦਿਨ ਸ਼ਾਹਕੋਟ ਜ਼ਿਮਨੀ ਚੋਣ ਲਈ ਹਰਦੇਵ ਸਿੰਘ ਲਾਡੀ ਨੂੰ ਉਮੀਦਵਾਰ ਐਲਾਨਿਆ ਸੀ, ਜੋ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪਾਰਟੀ ਦੇ ਉਮੀਦਵਾਰ ਸਨ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਮਰਹੂਮ ਅਜੀਤ ਸਿੰਘ ਕੋਹਾੜ ਤੋਂ ਚੋਣ ਹਾਰ ਗਏ ਸਨ|
ਇਸੇ ਦੌਰਾਨ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਖਿਲਾਫ ਮਾਮਲਾ ਦਰਜ ਕਰਨ ਵਾਲੇ ਐਸ.ਐਚ.ਓ. ਮਹਿਤਪੁਰ ਪਰਮਿੰਦਰ ਸਿੰਘ ਨੇ ਐਸ.ਐਸ.ਪੀ ਜਲੰਧਰ ਦਿਹਾਤੀ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ| ਇਸ ਐਸ.ਐਚ.ਓ. ਦਾ ਆਪਣੇ ਅਸਤੀਫਾ ਦੇਣ ਸਬੰਧੀ ਕਹਿਣਾ ਹੈ ਕਿ ਉਹ ਦਬਾਅ ਹੇਠ ਆ ਕੇ ਕੰਮ ਨਹੀਂ ਕਰ ਸਕਦੇ|

print
Share Button
Print Friendly, PDF & Email

Leave a Reply

Your email address will not be published. Required fields are marked *