ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ

ss1

ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ

Photo-1
ਰਾਜਪੁਰਾ 31 ਮਈ (ਧਰਮਵੀਰ ਨਾਗਪਾਲ) ਅੱਜ ਇਥੋ ਦੇ ਸਿਵਾ ਜੀ ਪਾਰਕ ਵਿੱਚ ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਪੰਜਾਬ ਤਹਿ.ਰਾਜਪੁਰਾ ਦੀ ਜਰਨਲ ਬਾਡੀ ਦੀ ਮੀਟਿੰਗ ਬੀਬੀ ਸਰਬਜੀਤ ਕੌਰ ਤੇ ਹੁਸਨਾਂ ਬੇਗਮ ਤੇ ਸੁਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੂੱਬਾ ਕਮੇਟੀ ਵੱਲੋ ਲਏ ਗਏ ਫੈਸਲੇ ਅਨੂਸਾਰ 1 ਜੂਨ ਨੂੰ ਮੁਹਾਲੀ ਵਿਖੇ ਡੀ ਜੀ ਐਸ ਈ ਦੇ ਦਫਤਰ ਸੂਬਾ ਪੱਧਰੀ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ।ਜਿਸ ਨੂੰ ਅਮਲੀ ਜਾਮਾਂ ਪਹਿਨਾਉਣ ਦੀ ਅਪੀਲ ਕੀਤੀ ਗਈ । ਇਸ ਮੌਕੇ ਤੇ ਉਨਾਂ ਦੱਸਿਆ ਕਿ ਪਿਛਲੇ ਲੰਮੇ ਸਮੇ ਤੋ ਘੱਟ ਤਨਖਾਹਾਂ ਤੇ ਕੰਮ ਕਰ ਰਹੇ ਵਰਕਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਘੱਟੇ ਘੱਟ ਉਜਰਤ ਮੁਤਾਬਿਕ 10,000 ਹਜਾਰ ਮਹੀਨੇ ਦਿੱਤੀ ਜਾਵੇ ਅਤੇ ਬਣਦੀਆਂ ਹੋਰ ਸਾਰੀਆ ਸਹੂਲਤਾਂ ਦਾ ਲਾਭ ਵਰਕਰਾਂ ਨੰੁ ਦਿੱਤੇ ਜਾਣ।ਸਕੂਲਾ ਅੰਦਰ ਹੁੰਦੀਆ ਛੁੱਟੀਆ ਸਮੇ ਤਨਖਾਹ ਦੀ ਕਟੋਤੀ ਬੰਦ ਕੀਤੀ ਜਾਵੇ ।ਉਨਾਂ ਮੰਗ ਕੀਤੀ ਕਿ ਸੀਨੀਅਰਟੀ ਸੂਚੀਆ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਵੱਖ ਵੱਖ ਵਿਭਾਗ ਅੰਦਰ ਖਾਲੀ ਪਈਆਂ ਪੋਸਟਾਂ ਉਤੇ ਮਿਡ ਡੇ ਮੀਲ ਵਰਕਰਾ ਨੂੰ ਰੈਗੂਲਰ ਭਰਤੀ ਕੀਤੀ ਜਾਵੇ ।ਮਿਡ ਡੇ ਮੀਲ ਵਰਕਰਾਂ ਦਾ ਕੰਮ ਰਿਸਕੀ ਹੈ ਜਿਸ ਕਰਕੇ ਹਰ ਵਰਕਰ ਦਾ ਬੀਮਾਂ ਕੀਤਾ ਜਾਵੇ।ਅਤੇ ਹਸਪਤਾਲਾ ਅੰਦਰ ਇਲਾਜ ਸਰਕਾਰੀ ਖਰਚੇ ਤੇ ਕੀਤਾ ਜਾਵੇ।ਵਰਦੀਆਂ ਦਾ ਪ੍ਰਬੰਦ ਪਹਿਲ ਦੇ ਅਧਾਰ ਤੇ ਕੀਤਾ ਜਾਵੇ ।ਅਤੇ ਦੀ ਇਸ ਮੀਟਿੰਗ ਵਿੱਚ ਬਲਜੀਤ ਕੌਰ,ਸੁਨੀਤਾ ਚਾਵਲਾ,ਸੁਰਜੀਤ ਕੌਰ,ਸੁਨੀਤਾ ਰਾਣੀ,ਬਿਮਲਾ ਰਾਣੀ,ਜਸਵਿੰਦਰ ਕੌਰ ਨੇ ਸਬੰਧਨ ਕੀਤਾ ।ਇਸ ਤੋ ਇਲਾਵਾ ਭਰਾਤਰੀ ਜਥੇਬੰਦੀ ਵਲੋ ਲਖਵਿੰਦਰ ਸਿੰਘ,ਬਲਵੀਰ ਸਿੰਘ,ਗੁਰਮੀਤ ਸਿੰਘ ਅਤੇ ਉਨਾ ਦੇ ਸਾਥੀ ਅਮਰਜੀਤ ਸਿੰਘ ਘਨੌਰ ਵਿਸੇਸ ਤੋਰ ਤੇ ਸਾਮਲ ਹੋਏ ।

print
Share Button
Print Friendly, PDF & Email

Leave a Reply

Your email address will not be published. Required fields are marked *