ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖੇ

ss1

ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖੇ

1. ਲਸਣ
2 ਤੋਂ 3 ਲਸਣ ਦੀਆਂ ਕਲੀਆਂ ਲਓ। ਇਨ੍ਹਾਂ ਦੀ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਛਾਲਿਆਂ ਵਾਲੀ ਥਾਂ ‘ਤੇ ਲਗਾਓ। ਥੋੜ੍ਹੇ ਸਮੇਂ ਬਾਅਦ ਠੰਡੇ ਪਾਣੀ ਨਾਲ ਕੁਰਲੀ ਕਰ ਲਓ। ਇਸ ਤਰ੍ਹਾਂ ਆਸਾਨੀ ਨਾਲ ਛਾਲਿਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
2. ਟੀ ਟ੍ਰੀ ਆਇਲ
ਇਸ ਆਇਲ ‘ਚ ਐਂਟੀ-ਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ ਜੋ ਛਾਲਿਆਂ ਤੋਂ ਰਾਹਤ ਦਿਵਾਉਣ ‘ਚ ਅਸਰਦਾਰ ਸਾਬਤ ਹੁੰਦੇ ਹਨ। ਟੀ ਟ੍ਰੀ ਆਇਲ ਨੂੰ ਰੋਜ਼ਾਨਾ 3 ਤੋਂ 4 ਵਾਰ ਲਗਾਉਣ ਨਾਲ ਆਰਾਮ ਮਿਲੇਗਾ।
3. ਬਰਫ ਦੀ ਵਰਤੋਂ
ਛਾਲਿਆਂ ‘ਤੇ ਠੰਡੀ ਚੀਜ਼ ਲਗਾਉਣ ਨਾਲ ਬਹੁਤ ਜਲਦੀ ਫਾਇਦਾ ਮਿਲਦਾ ਹੈ। ਬਰਫ ਨੂੰ ਛਾਲਿਆਂ ‘ਤੇ ਰਗੜੋ। ਦਿਨ ‘ਚ ਅਜਿਹਾ 4-5 ਵਾਰ ਕਰੋ।
4. ਦੁੱਧ ਦੀ ਵਰਤੋਂ
ਦੁੱਧ ‘ਚ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਛਾਲਿਆਂ ਨੂੰ ਠੀਕ ਕਰਨ ‘ਚ ਸਹਾਈ ਹੁੰਦਾ ਹੈ। ਠੰਡੇ ਦੁੱਧ ‘ਚ ਰੂੰ ਨੂੰ ਭਿਓਂ ਕੇ ਪ੍ਰਭਾਵਿਤ ਥਾਂ ‘ਤੇ ਲਗਾਓ। ਅਜਿਹਾ ਕਰਨ ‘ਚ ਇਕ ਹੀ ਦਿਨ ‘ਚ ਰਾਹਤ ਮਿਲੇਗੀ।
5. ਦੇਸੀ ਘਿਉ
ਮੂੰਹ ਅਤੇ ਜੀਭ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਦੇਸੀ ਘਿਉ ਨੂੰ ਛਾਲਿਆਂ ‘ਤੇ  ਲਗਾਓ। ਘਿਉ ਲਗਾਉਣ ਨਾਲ ਸਵੇਰ ਤਕ ਛਾਲੇ ਠੀਕ ਹੋ ਜਾਂਦੇ ਹਨ।
6. ਅਮਰੂਦ ਦੇ ਪੱਤੇ
ਅਮਰੂਦ ਦੇ ਪੱਤਿਆਂ ਨੂੰ ਚਬਾਉਣ ਨਾਲ ਵੀ ਮੂੰਹ ਅਤੇ ਜੀਭ ਦੇ ਛਾਲੇ ਠੀਕ ਹੋ ਜਾਂਦੇ ਹਨ। ਛਾਲਿਆਂ ਤੋਂ ਰਾਹਤ ਪਾਉਣ ਲਈ ਅਮਰੂਦ ਦੇ ਪੱਤਿਆਂ ‘ਚ ਕੱਥਾ ਮਿਲਾ ਕੇ ਚਬਾਓ। 2-3 ਵਾਰ ਇਸ ਨੂੰ ਚਬਾਉਣ ਨਾਲ ਮੂੰਹ ਦੇ ਛਾਲੇ ਦੂਰ ਹੋ ਜਾਂਦੇ ਹਨ।
7. ਹਲਦੀ
ਹਲਦੀ ਵੀ ਛਾਲਿਆਂ ਤੋਂ ਰਾਹਤ ਦਿਵਾਉਣ ‘ਚ ਸਹਾਈ ਹੈ। ਰੋਜ਼ਾਨਾ ਸਵੇਰੇ-ਸ਼ਾਮ ਹਲਦੀ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਵੀ ਛਾਲਿਆਂ ਅਤੇ ਉਸ ਨਾਲ ਹੋਣ ਵਾਲੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।

8. ਸ਼ਹਿਦ
ਕੁਝ ਦਿਨਾਂ ਤਕ ਸ਼ਹਿਦ ਲਗਾਉਣ ਨਾਲ ਵੀ ਮੂੰਹ ਅਤੇ ਜੀਭ ਦੇ ਛਾਲੇ ਠੀਕ ਹੋ ਜਾਂਦੇ ਹਨ। ਦਿਨ ‘ਚ 3-4 ਵਾਰ ਛਾਲਿਆਂ ‘ਤੇ ਸ਼ਹਿਦ ਲਗਾਓ। ਇਸ ਨਾਲ ਕਾਫੀ ਰਾਹਤ ਮਿਲੇਗੀ।
9. ਫੱਟਕੜੀ
ਫੱਟਕੜੀ ਨੂੰ ਛਾਲਿਆਂ ਵਾਲੀ ਥਾਂ ‘ਤੇ 2 ਵਾਰ ਲਗਾਓ। ਫੱਟਕੜੀ ਲਗਾਉਂਦੇ ਸਮੇਂ ਤੁਹਾਨੂੰ ਦਰਦ ਹੋਵੇਗੀ ਪਰ ਘਬਰਾਉਣ ਦੀ ਲੋੜ ਨਹੀਂ ਜਲਣ ਹੋਣਾ ਆਮ ਗੱਲ ਹੈ।
10. ਐਲੋਵੇਰਾ
ਐਲੋਵੇਰਾ ਨੂੰ ਪ੍ਰਭਾਵਿਤ ਥਾਂਵਾ ‘ਤੇ ਲਗਾਓ। ਐਲੋਵੇਰਾ ਲਗਾਉਣ ਨਾਲ ਜਖਮ ਜਲਦੀ ਭਰ ਜਾਵੇਗਾ। ਕੁਝ ਹੀ ਦਿਨਾਂ ‘ਚ ਛਾਲਿਆਂ ਤੋਂ ਰਾਹਤ ਮਿਲੇਗੀ।

print

Share Button
Print Friendly, PDF & Email

Leave a Reply

Your email address will not be published. Required fields are marked *