ਪੰਜਾਬ ਦੇ ਲੋਕ ਹੁਣ ਝੂਠੇ ਵਾਅਦਿਆਂ ਤੇ ਛਲਾਵਿਆ ਵਿਚ ਆਉਣ ਵਾਲੇ ਨਹੀ: ਸਰਤਾਜ ਸੰਧੂ

ss1

ਪੰਜਾਬ ਦੇ ਲੋਕ ਹੁਣ ਝੂਠੇ ਵਾਅਦਿਆਂ ਤੇ ਛਲਾਵਿਆ ਵਿਚ ਆਉਣ ਵਾਲੇ ਨਹੀ: ਸਰਤਾਜ ਸੰਧੂ

31 patti sartaj
ਪੱਟੀ 31 ਮਈ (ਅਵਾਤਰ ਸਿੰਘ ਢਿੱਲੋਂ): ਕਾਂਗਰਸ ਤੇ ਅਕਾਲੀਭਾਜਪਾ ਸਰਕਾਰਾਂ ਲੰਮੇ ਸਮੇ ਤੋਂ ਦੇਸ਼ ਦੇ ਲੋਕਾ ਨੂੰ ਲੁੱਟਦੀਆ ਤੇ ਕੁੱਟਦੀਆ ਆ ਰਹੀਆ ਹਨ।ਕੁਰਸੀ ਦੀ ਦੌੜ ਵਿਚ ਜਿਥੇ ਸੱਤਾਧਾਰੀ ਧਿਰ ਪਿੰਡ ਵਿਚ ਸੰਗਤ ਦਰਸ਼ਨ ਕਰਕੇ ਧਰਮਸ਼ਾਲਾਵਾਂ,ਸਮਸ਼ਾਨ ਘਾਟਾਂ ਅਤੇ ਹੋਰ ਵਿਕਾਸ ਕਾਰਜਾ ਦੇ ਨਾਂਅ ‘ਤੇ ਗਰਾਂਟਾ ਵੰਡ ਕੇ ਲੋਕਾਂ ਨੂੰ ਲੁਭਾਉਣ ਦੇ ਯਤਨ ਕਰ ਰਹੀ ਹੈ।ਉਕਤ ਸ਼ਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਪੱਟੀ ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾ ਨਾਲ ਗੱਲ ਬਾਤ ਕਰਦਿਆ ਕਿਹੇ।ਉਨ੍ਹਾਂ ਕਿਹਾ ਕਿ ਪੰਜਾਬ ਦੀ ਆਕਲੀ ਭਾਜਪਾ ਸਰਕਾਰ ਦੀਆ ਗ਼ਲਤ ਨੀਤੀਆ ਨੇ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਬਰਬਾਦੀ ਦੇ ਕੰਡੇ ਲੈ ਆਂਦਾ ਹੈ ਅਤੇ ਨਾ ਹੀ ਪੰਜਾਬ ਵਿਚ ਅਮਨ ਕਾਨੂੰਨ ਨਾਮ ਦੀ ਕੋਈ ਚੀਜ ਹੈ,ਸਮਾਜ ਦਾ ਹਰ ਵਰਗ ਦੁਖੀ ਹੈ ਮੁਲਾਜਮ ਵਰਗ ਤਨਾਖਾਹਾਂ ਲਈ ਹੜਤਾਲ ਤੇ ਧਰਨੇ ਲਗਾ ਰਹੈ ਹਨ, ਵਿਭਾਗਾਂ ਵਿਚ ਪੋਸਟਾ ਖਾਲੀ ਹੋਣ ਕਾਰਨ ਲੋਕਾਂ ਦੇ ਕੰਮ ਸਮੇਂ ਸਿਰ ਨਹੀ ਹੋ ਰਹੇ ਉੱਥੇ ਆਕਲੀ ਭਾਜਪਾ ਗੱਠਜੋੜ ਆਖ ਰਹੀ ਹੈ ਕਿ ਗੱਠਜੋੜ ਤੀਜੀਵਾਰ ਵਿਕਾਸ ਦੇ ਮੁੱਦੇ ‘ਤੇ ਸਰਕਾਰ ਬਣਾਏਗੀ ਪਰ ਪੰਜਾਬ ਦੇ ਲੋਕ ਹੁਣ ਝੂਠੇ ਵਾਂਅਦਿਆ ਦੇ ਛਲਾਵਿਆ ਵਿਚ ਆਉਣ ਵਾਲੇ ਨਹੀ।ਪੰਜਾਬ ਦੇ ਲੋਕ ਹੁਣ ਕਾਂਗਰਸ ਤੇ ਆਕਲੀ ਭਾਜਪਾ ਗੱਠਜੋੜ ਨੂੰ ਮੂੰਹ ਨਹੀ ਲਾਉਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *