ਦਿੱਲੀ ਪੁਲਿਸ ਨੇ ਪੰਜਾਬ ਵਿੱਚ ਪੜ੍ਹਦੇ ਦੋ ਕਸ਼ਮੀਰੀ ਵਿਦਿਆਰਥੀ ਫੜੇ, ਵੈੱਬਸਾਈਟਾਂ ਹੈਕ ਕਰਨ ਦਾ ਦੋਸ਼

ss1

ਦਿੱਲੀ ਪੁਲਿਸ ਨੇ ਪੰਜਾਬ ਵਿੱਚ ਪੜ੍ਹਦੇ ਦੋ ਕਸ਼ਮੀਰੀ ਵਿਦਿਆਰਥੀ ਫੜੇ, ਵੈੱਬਸਾਈਟਾਂ ਹੈਕ ਕਰਨ ਦਾ ਦੋਸ਼

ਨਵੀਂ ਦਿੱਲੀ: ਦਿੱਲੀ ਪੁਲੀਸ ਨੇ ਪੰਜਾਬ ਵਿੱਚ ਪੜਦੇ ਦੋ ਕਸ਼ਮੀਰੀ ਹੈਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਨ੍ਹਾਂ ਦੀ ਪਛਾਣ ਸ਼ਾਹਿਦ ਮੱਲਾ (28) ਅਤੇ ਆਦਿਲ ਹੁਸੈਨ ਤੇਲੀ (20) ਵਜੋਂ ਹੋਈ ਹੈ। ਇਨ੍ਹਾਂ ਉੱਤੇ ਭਾਰਤ ਦੀਆਂ 500 ਵੈੱਬਸਾਈਟਾਂ ਹੈਕ ਕਰਨ ਦਾ ਦੋਸ਼ ਹੈ।ਗ੍ਰਿਫਤਾਰ ਵਿਦਿਆਰਥੀਆਂ ਵਿੱਚੋਂ ਇੱਕ ਸ਼ਹਿਦ ਮੱਲਾ ਰਾਜਪੁਰਾ ਦੇ ਇੱਕ ਕਾਲਜ ਵਿੱਚ ਕੰਪਿਊਟਰ ਇੰਜਨੀਅਰਿੰਗ ਦੇ ਚੌਥੇ ਸਮੈਸਟਰ ਦਾ ਵਿਦਿਆਰਥੀ ਸੀ। ਉਸਨੂੰ ਅੱਜ ਕਰਾਈਮ ਬਰਾਂਚ ਦਿੱਲੀ ਦੀ ਟੀਮ ਚੁੱਕ ਕੇ ਲੈ ਗਈ। ਸ਼ਾਹਿਦ ਮੱਲਾ ਦਾ ਸਬੰਧ ਜੰਮੂ ਕਸ਼ਮੀਰ ਨਾਲ ਹੈ। ਸੰਪਰਕ ਕਰਨ ’ਤੇ ਪਟਿਆਲਾ ਦੇ ਐੱਸਐੱਸਪੀ ਡਾ. ਐਸ.ਭੂਪਤੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਿਸ ਕਾਲਜ ਵਿੱਚ ਇਹ ਵਿਦਿਆਰਥੀ ਪੜ੍ਹਦਾ ਹੈ, ਉਥੋਂ ਦੇ ਇੱਕ ਅਧਿਕਾਰੀ ਨੇ ਸੰਪਰਕ ਕਰਨ ’ਤੇ ਕਿਹਾ ਕਿ ਦਾਖ਼ਲੇ ਮੌਕੇ ਉਸ ਦੀ ਜੰਮੂ ਕਸ਼ਮੀਰ ਤੋਂ ਵੈਰੀਫਿਕੇਸ਼ਨ ਕਰਵਾਈ ਗਈ ਸੀ।

ਦੂਜਾ ਵਿਦਿਆਰਥੀ ਜਲੰਧਰ ਵਿੱਚ ਬੀਸੀਏ ਦੇ ਆਖਰੀ ਸਾਲ ਵਿੱਚ ਪੜ੍ਹਦਾ ਹੈ।ਦਿੱਲੀ ਸਾਈਬਰ ਸੈੱਲ ਨੇ ਇਕ ਨਿੱਜੀ ਅਦਾਰੇ ਵਿੱਚ ਬੀ.ਸੀ.ਏ. ਦੇ ਆਖ਼ਰੀ ਸਾਲ ਵਿੱਚ ਪੜ੍ਹਦੇ ਅਦਲ ਮੁਹੰਮਦ ਤੀਲੀ ਨੂੰ ਅੱਜ ਸਵੇਰੇ ਗਗਨ ਵਿਹਾਰ, ਮਿੱਠੂ ਬਸਤੀ ਤੋਂ ਉਦੋਂ ਸਾਦੇ ਕੱਪੜਿਆਂ ਵਿੱਚ ਆਏ ਪੰਜ-ਛੇ ਬੰਦਿਆਂ ਨੇ ਚੁੱਕ ਲਿਆ ਜਦੋਂ ਉਹ ਤਿਆਰ ਹੋ ਰਿਹਾ ਸੀ।
ਜਲੰਧਰ ਪੁਲੀਸ ਕਮਿਸ਼ਨਰ ਪੀ.ਕੇ. ਸਿਨਹਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦਿੱਲੀ ਸਾਈਬਰ ਸੈੱਲ ਨੇ ਉਸ ਨੂੰ ਫੜਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਸਾਈਬਰ ਸੈੱਲ ਕੋਲ ਇਹ ਜਾਣਕਾਰੀ ਸੀ ਕਿ ਆਦਿਲ ਮੁਹੰਮਦ ਉਸ ਗਰੁੱਪ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਵੈਬਸਾਈਟਾਂ ਨੂੰ ਹੈਕ ਕਰਦੇ ਹਨ ਤੇ ਵੈਬਸਾਈਟ ਦਾ ਹੁਲੀਆ ਵਿਗਾੜ ਕੇ ਪੇਸ਼ ਕਰਦੇ ਹਨ। ਫੜਿਆ ਗਿਆ ਨੌਜਵਾਨ ਕਸ਼ਮੀਰ ਦੇ ਕੁਲਗਾਮ ਇਲਾਕੇ ਦਾ ਰਹਿਣ ਵਾਲਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *