ਪੁਲਿਸ ਪਹਿਰੇ ਹੇਠ ਬੌਬੀ ਦਾ ਸਸਕਾਰ, 5 ਜ਼ਿਲ੍ਹਿਆਂ ‘ਚ ਇੰਟਰਨੈੱਟ ਰਿਹਾ ਬੰਦ

ss1

ਪੁਲਿਸ ਪਹਿਰੇ ਹੇਠ ਬੌਬੀ ਦਾ ਸਸਕਾਰ, 5 ਜ਼ਿਲ੍ਹਿਆਂ ‘ਚ ਇੰਟਰਨੈੱਟ ਰਿਹਾ ਬੰਦ

ਫਗਵਾੜਾ: ਅੱਜ ਕਰੜੀ ਸਰੱਖਿਆ ਹੇਠ ਜਸਵੰਤ ਉਰਫ ਬੌਬੀ ਦਾ ਸਸਕਾਰ ਕੀਤਾ ਗਿਆ। ਬੌਬੀ 13 ਅਪ੍ਰੈਲ ਨੂੰ ਦਲਿਤ ਭਾਈਚਾਰੇ ਤੇ ਸ਼ਿਵ ਸੈਨਿਕਾਂ ਵਿਚਾਲੇ ਝਗੜੇ ਵਿੱਚ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ। ਕੱਲ੍ਹ ਰਾਤ ਉਸ ਦੀ ਮੌਤ ਹੋ ਗਈ ਸੀ।

ਪ੍ਰਸ਼ਾਸਨ ਨੇ ਸ਼ਨੀਵਾਰ ਰਾਤ 11 ਵਜੇ ਹੀ ਜਲੰਧਰ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਸੀ। ਸਵੇਰੇ ਫਿਲੌਰ ਤੋਂ ਜਲੰਧਰ ਤੱਕ ਨੈਸ਼ਨਲ ਹਾਈਵੇ ਵੀ ਬੰਦ ਕਰ ਦਿੱਤਾ ਗਿਆ। ਬੌਬੀ ਦੀ ਲਾਸ਼ ਜਦੋਂ ਉਸ ਦੇ ਘਰ ਪਹੁੰਚੀ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ।

ਪੁਲਿਸ ਨੇ ਸਵੇਰ ਤੋਂ ਹੀ ਫਗਵਾੜਾ ਤੋਂ ਬਾਹਰ ਵੱਲ ਨੂੰ ਜਾਂਦੇ ਸਾਰੇ ਰਸਤੇ ਸੀਲ ਕਰ ਦਿੱਤੇ ਸੀ। ਇੰਟਰਨੈਟ ‘ਤੇ ਬੈਨ ਐਤਵਾਰ ਸ਼ਾਮ ਤੱਕ ਹੈ। ਸਿਕਿਉਰਿਟੀ ਰਿਵਿਉ ਤੋਂ ਬਾਅਦ ਪ੍ਰਸ਼ਾਸਨ ਫੈਸਲਾ ਕਰੇਗਾ ਕਿ ਇੰਟਰਨੈਟ ਚਲਾਉਣਾ ਹੈ ਜਾਂ ਨਹੀਂ। ਨੈਸ਼ਨਲ ਹਾਈਵੇ ਨੂੰ ਵੀ ਐਤਵਾਰ ਸ਼ਾਮ ਤੱਕ ਖੋਲ੍ਹ ਦਿੱਤਾ ਜਾਵੇਗਾ।

ਦਲਿਤ ਭਾਈਚਾਰੇ ਤੇ ਸ਼ਿਵ ਸੈਨਿਕਾਂ ਵਿੱਚ ਹੋਏੇ ਝਗੜੇ ਵਿੱਚ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਜਸਵੰਤ ਉਰਫ ਬੌਬੀ ਦੀ ਸ਼ਨੀਵਾਰ ਰਾਤ ਡੀਐਮਸੀ ਵਿੱਚ ਮੌਤ ਹੋ ਗਈ। 13 ਅਪ੍ਰੈਲ ਦੀ ਰਾਤ ਫਗਵਾੜਾ ਦੇ ਗੌਲ ਚੌਕ ਵਿੱਚ ਡਾ. ਬੀਆਰ ਅੰਬੇਡਕਰ ਦਾ ਬੋਰਡ ਲਾ ਰਹੇ ਦਲਿਤਾਂ ਨਾਲ ਸ਼ਿਵ ਸੈਨਿਕਾਂ ਦਾ ਝਗੜਾ ਹੋ ਗਿਆ ਸੀ। ਇਸ ਦੌਰਾਨ ਗੋਲੀਆਂ ਲੱਗਣ ਨਾਲ ਦੋ ਮੁੰਡੇ ਜ਼ਖਮੀ ਹੋ ਗਏ ਸੀ। 19 ਸਾਲ ਦੇ ਬੌਬੀ ਦੇ ਸਿਰ ਵਿੱਚ ਗੋਲੀ ਲੱਗੀ ਸੀ। ਫਗਵਾੜਾ ਵਿੱਚ ਸਖਤ ਪੁਲਿਸ ਪਹਿਲੇ ਵਿੱਚ ਐਤਵਾਰ ਨੂੰ ਬੌਬੀ ਦਾ ਸੰਸਕਾਰ ਕਰ ਦਿੱਤਾ ਗਿਆ।

ਕਾਂਗਰਸ ਦੇ ਲੀਡਰ ਜੋਗਿੰਦਰ ਮਾਨ ਨੇ ਬੌਬੀ ਦੀ ਮੌਤ ‘ਤੇ ਦੁੱਖ ਜਤਾਉਂਦਿਆਂ ਕਿਹਾ ਕਿ ਇਹ ਬੜੀ ਮਾੜੀ ਘਟਨਾ ਹੈ। ਅਸੀਂ ਸਾਰਿਆਂ ਨੂੰ ਸ਼ਾਂਤੀ ਦੀ ਅਪੀਲ ਕਰਦੇ ਹਾਂ। ਫਗਵਾੜਾ ਬੰਦ ਕਰਕੇ ਅੱਗੇ ਬਹੁਤ ਨੁਕਸਾਨ ਹੋ ਚੁੱਕਿਆ ਹੈ। ਮੁੱਖ ਮੰਤਰੀ ਨੇ ਪਰਿਵਾਰ ਦੀ ਮਦਦ ਦਾ ਐਲਾਨ ਕੀਤਾ ਹੈ। ਫਗਵਾੜੇ ਦਾ ਮਾਹੌਲ ਠੀਕ ਰਹੇ ਸਾਡੀ ਸਾਰੇ ਅੱਗੇ ਇਹੀ ਬੇਨਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *