ਪੰਜਾਬ ਸਰਕਾਰ ਦੀਆ ਨੀਤੀਆ ਤੋ ਦੁਖੀ ਪੰਜਾਬ ਦੀ ਜਨਤਾ ਨਵੇਂ ਬਦਲ ਦੇ ਹੱਕ ‘ਚ ਫਤਵਾ ਦੇਣ ਲਈ ਤਿਆਰ – ਚੀਮਾ

ss1

ਪੰਜਾਬ ਸਰਕਾਰ ਦੀਆ ਨੀਤੀਆ ਤੋ ਦੁਖੀ ਪੰਜਾਬ ਦੀ ਜਨਤਾ ਨਵੇਂ ਬਦਲ ਦੇ ਹੱਕ ‘ਚ ਫਤਵਾ ਦੇਣ ਲਈ ਤਿਆਰ – ਚੀਮਾ

31 mahla patti 05ਪੱਟੀ 31 ਮਈ (ਰਣਜੀਤ ਸਿੰਘ ਮਾਹਲਾ) ਪੰਜਾਬ ਸਰਕਾਰ ਪੱਖੋ ਫੇਲ ਹੁੰਦੀ ਨਜਰ ਆ ਰਹੀ ਹੈ। ਪੰਜਾਬ ਸਰਕਾਰ ਦੀਆ ਨੀਤੀਆ ਤੋ ਦੁਖੀ ਪੰਜਾਬ ਦੀ ਜਨਤਾ ਨਵੇਂ ਬਦਲ ਦੇ ਹੱਕ ‘ਚ ਫਤਵਾ ਦੇਣ ਲਈ ਤਿਆਰ ਇਹਨਾ ਸਬਦਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਪਿੰਡ ਕੁੱਤੀਵਾਲਾ ਵਿੱਖੇ ਅੰਗਰੇਜ ਸਿੰਘ ਸਭਰਾ ਸਰਕਲ ਇੰਚਾਰਜ ਵੱਲੋ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ। ਉਹਨਾ ਨੇ ਕਿਹਾ ਕਿ ਮੋਕੇ ਅੰਗਰੇਜ ਸਭਰਾ ਦੀ ਪੇ੍ਰ੍ਰਰਨਾ ਸਦਕਾ ਸੈਕੜੇ ਪਰਿਵਾਰਾ ਨੇ ਆਪ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਰਣਜੀਤ ਸਿੰਘ ਚੀਮਾ ਨੇ ਇਹਨਾ ਸਾਰਿਆ ਦਾ ਸਵਾਗਤ ਕੀਤਾ।ਉਹਨਾ ਨੇ ਕਿਹਾ ਕਿ ਅਕਾਲੀਦਲ ਤੇ ਕਾਂਗਰਸ ਦੀਆ ਸਰਕਾਰਾ ਨੇ ਆਪੋ- ਆਪਣੇ ਰਾਜ ਸਮੇਂ ਜਿੱਥੇ ਪੰਜਾਬ ਵਿੱਚ ਰੱਜ ਕੇ ਭ੍ਰਿਸਟਾਚਾਰ ਫੈਲਾਇਆ ਹੈ ਉੱਥੇ ਹੀ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਸੂਬੇ ਨੂੰ ਜਹਿਰੀਲੇ ਨਸ਼ਿਆਂ ਦਾ ਗੜ੍ਹ ਬਣਾ ਦਿੱਤਾ ਹੈ। ਜਿਸ ਕਾਰਨ ਪੰਜਾਬ ਦੀ ਆਰਥਿਕ ਤੇ ਸਮਾਜਿਕ ਹਾਲਤ ਬੇਹੱਦ ਬੁਰੀ ਹੋ ਚੁੱਕੀ ਹੈ।ਉਹਨਾ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਹੋ ਰਹੇ ਵਿਕਾਸ ਦੀ ਚਰਚਾ ਕੀਤੀ। ਇਸ ਮੋਕੇ ਸ਼ੋਸਲ ਮੀਡੀਆ ਇੰਚਾਰਜ ਸੁਖਵੰਤ ਸਿੰਘ ਹਰੀਕੇ ਅੰਗਰੇਜ ਸਿੰਘ ਸਭਰਾ, ਅਮਰਜੀਤ ਸਿੰਘ, ਬ੍ਰਿਜਮੋਹਨ ਸਿੰਘ, ਬਗੀਚਾ ਸਿੰਘ, ਸਾਹਿਬ ਸਿੰਘ,ਗੁਰਜਿੰਦਰ ਸਿੰਘ, ਜਰਨੈਲ ਸਿੰਘ, ਜੋਗਾ ਸਿੰਘ, ਜਗਰੂਪ ਸਿੰਘ,ਸ਼ਿਵ ਕੁਮਾਰ, ਕੁਲਦੀਪ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *