ਭਿਆਨਕ ਅੱਗ ਦੀ ਭੇਟ ਚੜ੍ਹੀ ਲੁਧਿਆਣਾ ’ਚ ਕੱਪੜਾ ਫੈਕਟਰੀ

ss1

ਭਿਆਨਕ ਅੱਗ ਦੀ ਭੇਟ ਚੜ੍ਹੀ ਲੁਧਿਆਣਾ ’ਚ ਕੱਪੜਾ ਫੈਕਟਰੀ

ਇੱਥੋਂ ਦੇ ਬਹਾਦਰ ਕੇ ਰੋਡ ਸਥਿਤ ਜੇ.ਐਮ. ਹੌਜ਼ਰੀ ਫੈਕਟਰੀ ਵਿੱਚ ਵੀਰਵਾਰ ਦੇਰ ਰਾਤ ਨੂੰ ਕਰੀਬ 1 ਵਜੇ ਅਚਾਨਕ ਅੱਗ ਲੱਗ ਗਈ।ਦੇਖਦੇ ਹੀ ਦੇਖਦੇ ਇਸ ਨੇ ਭਿਆਨਕ ਰੂਪ ਧਾਰਨ ਕਰ ਲਿਆ। ਜਦੋਂ  ਅੱਗ ਲੱਗੀ,ਉਦੋਂ ਫੈਕਟਰੀ ਵਿੱਚ 50 ਦੇ ਕਰੀਬ ਵਿਅਕਤੀ ਕੰਮ ਕਰ ਰਹੇ ਸਨ, ਪਰ ਉਹ ਅੱਗ ਲੱਗਦਿਆਂ ਸਾਰ ਹੀ ਬਾਹਰ ਨਿਕਲ ਗਏ। ਭਿਆਨਕ ਸਥਿਤੀ ਦੇ ਮੱਦੇਨਜ਼ਰ ਖੰਨਾ, ਸਮਰਾਲਾ, ਜਗਰਾਉਂ ਤੇ ਹਲਵਾਰਾ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ।

16 ਘੰਟੇ ਤੋਂ ਫੈਕਟਰੀ ਵਿੱਚ ਲੱਗੀ ਅੱਗ ਵਿੱਚ ਕਰੀਬ 150 ਤੋਂ ਉਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਾਣੀ ਦੀ ਵਰਤੋਂ ਹੋ ਚੁੱਕੀ ਹੈ ਪਰ ਹਾਲੇ ਵੀ ਅੱਗ ਲੱਗੀ ਹੋਈ ਹੈ। ਅੱਗ ਲੱਗਣ ਕਾਰਨ ਅੰਦਰ ਪਿਆ ਕਰੋੜਾਂ ਰੁਪਏ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਤੋਂ ਬਾਅਦ ਪਤਾ ਲੱਗਿਆ ਕਿ ਫੈਕਟਰੀ ਅੰਦਰ ਕੰਮ ਕਰਨ ਵਾਲਾ ਇੱਕ ਮਜ਼ਦੂਰ ਹਾਲੇ ਤੱਕ ਲਾਪਤਾ ਹੈ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਜਿਸ ਸਮੇਂ ਫੈਕਟਰੀ ‘ਚ ਅੱਗ    ਲੱਗੀ, ਉਹ ਅੰਦਰ ਸੀ। ਉਸ ਦੇ ਪਰਿਵਾਰ ਵਾਲੇ ਪ੍ਰੇਸ਼ਾਨ ਹਨ।ਲਾਪਤਾ ਫੈਕਟਰੀ ਵਰਕਰ ਦੀ ਪਛਾਣ ਰਾਮ ਆਸ਼ੀਸ਼ ਪ੍ਰਸਾਦ ਵਜੋਂ ਹੋਈ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *