ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਬੱਚਿਆਂ ‘ਤੇ ਮਾੜਾ ਅਸਰ

ss1

ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਬੱਚਿਆਂ ‘ਤੇ ਮਾੜਾ ਅਸਰ

ਇਕ ਸੋਧ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਸੋਸ਼ਲ ਮੀਡੀਆ ‘ਤੇ ਧਮਕਾਇਆ, ਡਰਾਇਆ ਜਾਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ, ਉਨ੍ਹਾਂ ਬੱਚਿਆਂ ਦੇ ਦਿਮਾਗ਼ ਵਿਚ ਖੁਦ ਨੂੰ ਨੁਕਸਾਨ ਪਹੁੰਚਾਉਣ ਅਤੇ ਖ਼ੁਦਕੁਸ਼ੀ ਦਾ ਵਿਚਾਰ ਆਉਣ ਦਾ ਦੁੱਗਣਾ ਖ਼ਤਰਾ ਹੁੰਦਾ ਹੈ। ਸੋਧ ‘ਚ ਇਹ ਵੀ ਦਸਿਆ ਗਿਆ ਹੈ ਕਿ ਖ਼ੁਦਕੁਸ਼ੀ ਜਾਂ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਦਾ ਵਿਚਾਰ ਸਿਰਫ਼ ਪੀੜਤਾਂ ‘ਚ ਹੀ ਆਉਣ ਦਾ ਖ਼ਤਰਾ ਨਹੀਂ ਹੁੰਦਾ,ਸਗੋਂ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਵਿਅਕਤੀ ਦੇ ਦਿਮਾਗ਼ ਵਿਚ ਵੀ ਅਜਿਹੇ ਵਿਚਾਰ ਆ ਸਕਦੇ ਹਨ।ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਨੂੰ ਸਤਾਉਣ ਲਈ ਧਮਕਾਉਣ ਅਤੇ ਡਰਾਉਣ ਦਾ ਸੰਦੇਸ਼ ਭੇਜਣਾ ਇਸ ਦਾਇਰੇ ਵਿਚ ਆਉਂਦਾ ਹੈ। ਇਸ ਨੂੰ ‘ਸਾਈਬਰਬੁਲਿੰਗ’ ਕਹਿੰਦੇ ਹਨ। ਬ੍ਰਿਟੇਨ ਦੀ ਸਵਾਂਸੀ ਯੂਨੀਵਰਸਟੀ ਆਕਸਫੋਰਡ ਯੂਨੀਵਰਸਟੀ ਅਤੇ ਬਰਮਿੰਘਮ ਯੂਨੀਵਰਸਟੀ ਦੇ ਸ਼ੋਧਕਰਤਾਵਾਂ ਨੇ 21 ਸਾਲ ਤੋਂ ਵਧ ਸਮੇਂ ਦੌਰਾਨ 1,50,000 ਬੱਚਿਆਂ ਅਤੇ ਨੌਜਵਾਨਾਂ ‘ਤੇ ਇਸ ਦੀ ਪੜਤਾਲ ਕੀਤੀ ਹੈ।ਇਹ ਪੜਤਾਲ ‘ਜਰਨਲ ਆਫ਼ ਮੈਡੀਕਲ ਇੰਟਰਨੈਟ ਰਿਸਰਚ’ ਵਿਚ ਪ੍ਰਕਾਸ਼ਤ ਹੋਈ ਹੈ। ਇਸ ਵਿਚ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਤੰਗ ਕਰਨ ਵਾਲਿਆਂ ਅਤੇ ਇਸ ਦੇ ਸ਼ਿਕਾਰ ਦੋਹਾਂ ‘ਤੇ ਪਏ ਅਹਿਮ ਪ੍ਰਭਾਵਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ।ਸ਼ੋਧਕਰਤਾਵਾਂ ਨੇ ਇਸ ਨਾਲ ਨਜਿੱਠਣ ਲਈ ਪ੍ਰਭਾਵੀ ਨੀਤੀ ਬਣਾਉਣ ‘ਤੇ ਜ਼ੋਰ ਦਿਤਾ ਹੈ। ਸ਼ੋਧਕਰਤਾਵਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਉਪਯੋਗਕਰਤਾਵਾਂ ਨੂੰ ਦੋਸਤਾਂ ਦਾ ਆਨਲਾਈਨ ਸਹਿਯੋਗ ਉਪਲੱਬਧ ਕਰਾਉਣ ਦੇ ਨਾਲ ਹੀ ਇਸ ਵਿਚ ਹੋਰਨਾਂ ਦੀ ਦਖਲ ਅੰਦਾਜ਼ੀ ਦੀ ਤਕਨੀਕ ਸਿਖਾਉਣ, ਮੋਬਾਈਲ ਫ਼ੋਨ ਕੰਪਨੀਆਂ ਨਾਲ ਸੰਪਰਕ ਕਰਨ ਦੇ ਨਾਲ ਹੀ ਲੋਕਾਂ ਨੂੰ ਬਲਾਕ ਕਰਨ ਦੀ ਤਕਨੀਕ ਬਾਰੇ ਸਿਖਿਅਤ ਕਰਨ ਜਾਂ ਲੋਕਾਂ ਦੀ ਪਛਾਣ ਕਰਨ ਦੇ ਤਰੀਕੇ ਸਿਖਾਉਣ ‘ਤੇ ਵਿਚਾਰ ਕਰਨਾ ਚਾਹੀਦਾ ਹੈ। (ਏਜੰਸੀ)

print
Share Button
Print Friendly, PDF & Email