ਛੱਤੀਸਗੜ੍ਹ ‘ਚ 60 ਨਕਸਲੀਆਂ ਵੱਲੋਂ ਸਰੰਡਰ

ss1

ਛੱਤੀਸਗੜ੍ਹ ‘ਚ 60 ਨਕਸਲੀਆਂ ਵੱਲੋਂ ਸਰੰਡਰ

ਛੱਤੀਸਗੜ੍ਹ ਦੇ ਬਸਤਰ ਵਿੱਚ ਚੱਲ ਰਹੀ ਨਕਸਲ ਵਿਰੋਧੀ ਮੁਹਿੰਮ ਵਿੱਚ ਵੀਰਵਾਰ ਪੁਲਿਸ ਨੂੰ ਵੱਡੀ ਜਿੱਤ ਹਾਸਲ ਹੋਈ ਜਦੋਂ ਨਾਰਾਇਣਪੁਰ ਦੀਆਂ ਵੱਖ-ਵੱਖ ਥਾਵਾਂ ਤੋਂ 60 ਨਕਸਲੀਆਂ ਨੇ 7 ਹਥਿਆਰਾਂ ਸਣੇ ਪੁਲਿਸ ਨੂੰ ਸਰੰਡਰ ਕਰ ਦਿੱਤਾ।ਇੰਸਪੈਕਟਰ ਜਨਰਲ ਪੁਲਿਸ ਬਸਤਰ ਰੇਂਜ ਜਗਦਲਪੁਰ ਵਿਵੇਕਾਨੰਦ ਸਿਨਹਾ, ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਕਾਂਕੇਰ ਰੇਂਜ ਰਤਨ ਲਾਲ ਦਾਂਗੀ, ਪੁਲਿਸ ਸੁਪਰਡੈਂਟ ਨਾਰਾਇਣਪੁਰ ਜਿਤੇਂਦਰ ਸ਼ੁਕਲ, ਅਨਿਲ ਸੋਨੀ ਵਧੀਕ ਸੁਪਰਡੈਂਟ ਆਫ ਪੁਲਿਸ ਸਰੰਡਰ ਦੌਰਾਨ ਹਾਜ਼ਰ ਸਨ। ਇਨ੍ਹਾਂ ਵਿੱਚੋਂ 5 ਨਕਸਲੀਆਂ ਨੂੰ ਇੰਸਪੈਕਟਰ ਜਨਰਲ ਵਿਵੇਕਾਨੰਦ ਸਿਨਹਾ ਨੇ ਪ੍ਰੋਤਸਾਹਨ ਰਾਸ਼ੀ ਦਿੱਤੀ। ਪੁਲਿਸ ਆਈਜੀ ਸ੍ਰੀ ਸਿਨਹਾ ਨੇ ਕਿਹੀ ਸਰੰਡਰ ਕਰਨ ਵਾਲੇ ਨਕਸਲੀਆਂ ਵਿੱਚੋਂ 40 ਪੁਰਸ਼ ਤੇ 20 ਮਹਿਲਾਵਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਨਾਬਾਲਗ਼ ਵੀ ਸ਼ਾਮਲ ਹਨ। ਨਕਸਲੀਆਂ ਨੇ 7 ਭਰਮਾਰ ਬੰਦੂਕਾਂ ਨਾਲ ਸਰੰਡਰ ਕੀਤਾ। ਆਈਜੀ ਸਿਨਹਾ ਨੇ ਕਿਹਾ ਕਿ ਇਹ ਸਾਰੇ ਨਕਸਲੀਆਂ ਦੀਆਂ ਰਣਨੀਤੀਆਂ ਤੋਂ ਤੰਗ ਸਨ ਅਤੇ ਇਨ੍ਹਾਂ ‘ਤੇ ਲਗਾਤਾਰ ਤਸ਼ੱਦਦ ਹੋ ਰਹੇ ਸਨ, ਇਸ ਲਈ ਇਨ੍ਹਾਂ ਨੇ ਹਥਿਆਰ ਛੱਡਣ ਦਾ ਫ਼ੈਸਲਾ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *