ਬਾਬਾ ਬੁੱਧ ਸਿੰਘ ਜੀ ਢਾਹਾਂ ਦੀ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਗਮ ਕੁੱਕੜ ਮਾਜਰਾ ਹਸਪਤਾਲ ਵਿੱਚ ਅੱਜ

ss1

ਬਾਬਾ ਬੁੱਧ ਸਿੰਘ ਜੀ ਢਾਹਾਂ ਦੀ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਗਮ ਕੁੱਕੜ ਮਾਜਰਾ ਹਸਪਤਾਲ ਵਿੱਚ ਅੱਜ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਗਰਾਂ ਕੁੱਲਪੁਰ ਦੇ ਬਾਨੀ ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਜੀ ਢਾਹਾਂ ਜੋ ਬੀਤੇ ਦਿਨੀ 20 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਸਨ। ਉਸ ਵਿਛੜੀ ਆਤਮਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 28 ਅਪ੍ਰੈਲ ਸ਼ਨੀਵਾਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਾਜਰਾ (ਗੜਸ਼ੰਕਰ ਤੋਂ 9 ਕਿਲੋਮੀਟਰ ਦੂਰ ਗੜਸ਼ੰਕਰ-ਆਨੰਦਪੁਰ ਸਾਹਿਬ ਮਾਰਗ) ਵਿਖੇ ਹੋਵੇਗਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਬੀਬੀ ਸੁਸ਼ੀਲ ਕੌਰ ਨੇ ਦੱਸਿਆ ਕਿ 28 ਅਪ੍ਰੈਲ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਬੁੱਧ ਸਿੰਘ ਨਗਰ ਕੁੱਕੜ ਮਾਜਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸਹਿਜਪਾਠ ਦੇ ਭੋਗ ਪਾਏ ਜਾਣਗੇ। ਇਸ ਉਪਰੰਤ ਪੰਡਾਲ ਅੰਦਰ 11 ਵਜੇ ਤੋਂ 2 ਵਜੇ ਤੱਕ ਸ਼ਰਧਾਂਜਲੀ ਸਮਾਰੋਹ ਅਤੇ ਕੀਰਤਨ ਦਰਬਾਰ ਹੋਵੇਗਾ। ਇਸ ਮੌਕੇ ਭਾਈ ਮਹਿਤਾਬ ਸਿੰਘ ਜੀ, ਭਾਈ ਜੋਗਾ ਸਿੰਘ ਜੀ ਢਾਹਾਂ ਵਾਲੇ, ਅਤੇ ਭਾਈ ਬਲਦੀਪ ਸਿੰਘ ਜੀ ਵੈਰਾਗਮਈ ਕੀਰਤਨ ਕਰਨਗੇ।

ਇਸ ਉਪਰੰਤ ਗਿਆਨੀ ਜਸਵੰਤ ਸਿੰਘ ਜੀ ਪਰਵਾਨਾ ਕਥਾ ਕਰਨਗੇ। ਇਸ ਮੌਕੇ ਗੁਰੂ ਨਾਨਕ ਮਿਸ਼ਨ ਟਰਸਟ ਦੇ ਟਰਸਟ ਮੈਂਬਰਜ਼ ਮਹਿੰਦਰ ਸਿੰਘ ਜੀ ਭਾਟੀਆ ਨਵਾਗਰਾਂ, ਸ ਬਲਵੀਰ ਸਿੰਘ ਬੈਂਸ, ਦੀਪਕ ਬਾਲੀ ਸ ਰਘਬੀਰ ਸਿੰਘ ਜੀ, ਨੇ ਦੱਸਿਆ ਕਿ ਕੀਰਤਨ ਅਤੇ ਕਥਾ ਉਪਰੰਤ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਗਮ ਮੌਕੇ ਵੱਖ ਵੱਖ ਪਾਰਟੀਆਂ ਦੇ ਰਾਜਸੀ ਆਗੂ, ਧਾਰਮਿਕ ਸ਼ਖਸ਼ੀਅਤਾ, ਵਿੱਦਿਅਕ ਸੰਸਥਾਵਾਂ ਦੇ ਪ੍ਰਤੀਨਿਧੀ, ਸਵੈ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀ ਮਾਨਵਤਾ ਦੇ ਮਸੀਹਾ ਮਹਾਨ ਕਰਮਯੋਗੀ ਬਾਬਾ ਬੁੱਧ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਸ਼ਰਧਾਂਜਲੀ ਦੇਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *