ਫੌਜ ਭਰਤੀ ਲਈ ਸਰੀਰਕ ਟੈਸਟ ਪਾਸ ਕਰ ਚੁੱਕੇ ਨੌਜਵਾਨਾਂ ਲਈ ਸੀ-ਪਾਈਟ ਵੱਲੋਂ ਲਿਖ਼ਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਸ਼ੁਰੂ

ss1

ਫੌਜ ਭਰਤੀ ਲਈ ਸਰੀਰਕ ਟੈਸਟ ਪਾਸ ਕਰ ਚੁੱਕੇ ਨੌਜਵਾਨਾਂ ਲਈ ਸੀ-ਪਾਈਟ ਵੱਲੋਂ ਲਿਖ਼ਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਸ਼ੁਰੂ

ਲੁਧਿਆਣਾ- (ਪ੍ਰੀਤੀ ਸ਼ਰਮਾ) -ਲੁਧਿਆਣਾ ਵਿਖੇ ਮਿਤੀ 4 ਤੋਂ 8 ਅਪ੍ਰੈੱਲ ਤੱਕ ਆਯੋਜਿਤ ਹੋਈ ਭਾਰਤੀ ਫੌਜ ਭਰਤੀ ਰੈਲੀ ਦੌਰਾਨ ਸਰੀਰਕ ਟੈਸਟ ਪਾਸ ਕਰਨ ਵਾਲੇ ਜ਼ਿਲਾ ਲੁਧਿਆਣਾ ਦੇ ਉਮੀਦਵਾਰਾਂ ਨੂੰ ਸੀ-ਪਾਈਟ ਵੱਲੋਂ ਲਿਖ਼ਤੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰਵਾਈ ਗਈ ਹੈ, ਜੋ ਕਿ ਬਿਲਕੁਲ ਮੁਫ਼ਤ ਹੈ। ਲਿਖ਼ਤੀ ਪ੍ਰੀਖਿਆ 27 ਮਈ, 2018 ਨੂੰ ਲੁਧਿਆਣਾ ਵਿਖੇ ਹੋਣੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਟਰੇਨਿੰਗ ਅਫ਼ਸਰ ਮੇਜਰ ਸੁਖਦੇਵ ਸਿੰਘ ਨੇ ਦੱਸਿਆ ਕਿ ਜੋ ਉਮੀਦਵਾਰ ਇਸ ਭਰਤੀ ਰੈਲੀ ਦੌਰਾਨ ਸਰੀਰਕ ਟੈਸਟ ਪਾਸ ਕਰ ਚੁੱਕੇ ਹਨ, ਉਹ ਉਮੀਦਵਾਰ ਆਈ. ਟੀ. ਆਈ. (ਲੜਕੇ) ਸਥਿਤ ਸੀ-ਪਾਈਟ ਕੈਂਪ, ਗਿੱਲ ਸੜਕ, ਲੁਧਿਆਣਾ ਵਿੱਚ ਤਿਆਰੀ ਲਈ ਪਹੁੰਚ ਸਕਦੇ ਹਨ। ਲਿਖ਼ਤੀ ਪ੍ਰੀਖਿਆ ਦੀ ਤਿਆਰੀ ਦਾ ਮੰਤਵ ਜ਼ਿਲਾ ਲੁਧਿਆਣਾ ਤੋਂ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਲਿਖ਼ਤੀ ਪ੍ਰੀਖਿਆ ਵਿੱਚੋਂ ਪਾਸ ਕਰਾਉਣਾ ਹੈ। ਉਨਾਂ ਕਿਹਾ ਕਿ ਲਿਖ਼ਤੀ ਪ੍ਰੀਖਿਆ ਦੀ ਤਿਆਰੀ ਦੌਰਾਨ ਉਮੀਦਵਾਰਾਂ ਨੂੰ ਮੁਫ਼ਤ ਪੜਾਈ ਦੇ ਨਾਲ-ਨਾਲ ਮੁਫ਼ਤ ਖਾਣਾ ਅਤੇ ਮੁਫ਼ਤ ਰਿਹਾਇਸ਼ ਵੀ ਮੁਹੱਈਆ ਕਰਵਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਸੀ-ਪਾਈਟ ਦੇ ਸੰਪਰਕ ਨੰਬਰਾਂ 0161-2491883, 8198800853 ਅਤੇ 9914369376 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

print
Share Button
Print Friendly, PDF & Email