ਲੁਧਿਆਣਾ ’ਚ ਸਿਲੰਡਰ ਫ਼ਟਣ ਨਾਲ ਜ਼ਬਰਦਸਤ ਧਮਾਕਾ, ਅੱਗ ਲੱਗੀ, ਦੋ ਦਰਜਨ ਲੋਕ ਜ਼ਖ਼ਮੀ

ss1

ਲੁਧਿਆਣਾ ’ਚ ਸਿਲੰਡਰ ਫ਼ਟਣ ਨਾਲ ਜ਼ਬਰਦਸਤ ਧਮਾਕਾ, ਅੱਗ ਲੱਗੀ, ਦੋ ਦਰਜਨ ਲੋਕ ਜ਼ਖ਼ਮੀ

ਲੁਧਿਆਣਾ ਵਿਚ ਅੱਜ ਸਵੇਰੇ ਇਕ ਘਰ ਵਿਚ ਗੈਸ ਸਿਲੰਡਰ ਫ਼ਟ ਜਾਣ ਕਾਰਨ ਹੋਏ ਜ਼ਬਰਦਸਤ ਧਮਾਕੇ ਵਿਚ ਦੋ ਦਰਜਨ ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਧਮਾਕੇ ਕਾਰਨ ਅੱਗ ਲੱਗ ਗਈ ਅਤੇ ਇਕ ਦਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਹ ਹਾਦਸਾ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਸਥਿਤ ਸਮਰਾਟ ਕਲੋਨੀ ਵਿਚ ਸਵੇਰੇ 6.30 ਵਜੇ ਵਾਪਰਿਆ ਜਿੱਥੇ ਇਕ ਵਿਹੜੇ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਵਿਚੋਂ ਅਸ਼ੋਕ ਕੁਮਾਰ ਨਾਂਅ ਦੇ ਮਜ਼ਦੂਰ ਦੇ ਕਮਰੇ ਅੰਦਰ ਗੈਸ ਸਿਲੰਡਰ ਫ਼ਟ ਗਿਆ ਜਿਸ ਦਾ ਅਸਰ ਸਮੁੱਚੇ ਵਿਹੜੇ ਵਿਚ ਵੇਖ਼ਣ ਨੂੰ ਮਿਲਿਆ ਤੇ ਲਗਪਗ 25 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਔਰਤਾਂ ਅਤੇ ਬੱਚੇ ਸ਼ਾਮਿਲ ਹਨ।
ਸਿਲੰਡਰ ਫ਼ਟਣ ਨਾਲ ਹੋਏ ਧਮਾਕੇ ਕਾਰਨ ਵਿਹੜੇ ਦੇ ਬਾਕੀ ਕਮਰਿਆਂ ਨੂੰ ਵੀ ਕਾਫ਼ੀ ਨੁਕਸਾਨ ਪੁੱਜਾ ਹੈ।
ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 3 ਵਿਅਕਤੀ ਗੰਭੀਰ ਤੌਰ ’ਤੇ ਝੁਲਸ ਗਏ ਜਿਨ੍ਹਾਂ ਨੂੰ ਸੀ.ਐਮ.ਸੀ. ਵਿਖੇ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਬਾਕੀ ਵੀ ਹਸਪਤਾਲ ਵਿਚ ਜ਼ੇਰ-ਏ-ਇਲਾਜ ਹਨ।

print
Share Button
Print Friendly, PDF & Email