ਪੇਂਡੂ ਖੇਤਰ ਵਿਚ ਪੰਚਾਇਤਾਂ ਰਾਹੀਂ ਅਤੇ ਸ਼ਹਿਰੀ ਖੇਤਰ ਵਿਚ ਸਿੱਧੇ ਬੈਂਕ ਖਾਤਿਆਂ ਰਾਹੀਂ ਦਿੱਤੀ ਗਈ ਰਾਸ਼ੀ

ss1

ਪੇਂਡੂ ਖੇਤਰ ਵਿਚ ਪੰਚਾਇਤਾਂ ਰਾਹੀਂ ਅਤੇ ਸ਼ਹਿਰੀ ਖੇਤਰ ਵਿਚ ਸਿੱਧੇ ਬੈਂਕ ਖਾਤਿਆਂ ਰਾਹੀਂ ਦਿੱਤੀ ਗਈ ਰਾਸ਼ੀ

ਮਾਨਸਾ, 31 ਮਈ (ਰੀਤਵਾਲ) : ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸਮੇਂ-ਸਮੇਂ ‘ਤੇ ਵੱਖ-ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ, ਤਾਂ ਜੋ ਲੋੜਵੰਦਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸੇ ਲੜੀ ਤਹਿਤ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਕੀਮਾਂ ਅਧੀਨ ਮਹੀਨਾ ਜਨਵਰੀ 2016 ਤੋਂ ਅਪੈ੍ਰਲ 2016 ਤੱਕ ਕੁੱਲ 13,57,50,500/- (ਗਿਆਰਾਂ ਕਰੋੜ ਤਰਤਾਲੀ ਲੱਖ ਸਤਾਹਟ ਹਜ਼ਾਰ) ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਵੰਡੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੰਡੀ ਗਈ ਰਾਸ਼ੀ ਤਹਿਤ ਮਹੀਨਾ ਜਨਵਰੀ 2016 ਵਿੱਚ ਕੁੱਲ 67689 ਲਾਭਪਾਤਰੀਆਂ ਵਿਚੋਂ ਪੇਂਡੂ ਖੇਤਰ ਦੇ 57383 ਲਾਭਪਾਤਰੀਆਂ ਅਤੇ ਸ਼ਹਿਰੀ ਖੇਤਰ ਦੇ 10306 ਲਾਭਪਾਤਰੀਆਂ ਨੂੰ ਕੁੱਲ 3,38,44,500/- ਰੁਪਏ ਦੀ ਪੈਨਸ਼ਨ ਵੰਡੀ ਗਈ। ਉਨਾਂ ਦੱਸਿਆ ਕਿ ਇਸੇ ਤਰਾਂ ਮਹੀਨਾ ਫਰਵਰੀ ਦੌਰਾਨ ਕੁੱਲ 67885 ਲਾਭਪਾਤਰੀਆਂ ਵਿਚੋਂ 57473 ਪੇਂਡੂ ਖੇਤਰ ਅਤੇ 10412 ਸ਼ਹਿਰੀ ਖੇਤਰ ਦੇ ਲਾਭਪਾਤਰੀਆਂ ਨੂੰ 3,39,42,500/- ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ।
ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸੇ ਤਰਾਂ ਮਾਰਚ ਮਹੀਨੇ ਦੌਰਾਨ 67542 ਲਾਭਪਾਤਰੀਆਂ, ਜਿਨਾਂ ਵਿਚ ਪੇਂਡੂ ਖੇਤਰ ਦੇ 56662 ਅਤੇ ਸ਼ਹਿਰੀ ਖੇਤਰ ਦੇ 10880 ਲਾਭਪਾਤਰੀ ਸ਼ਾਮਿਲ ਹਨ, ਨੂੰ 3,37,71,000/- ਰੁਪਏ ਦੀ ਰਾਸ਼ੀ ਵੰਡੀ ਗਈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਮਹੀਨਾ ਅਪੈ੍ਰਲ ਦੌਰਾਨ 68385 ਲਾਭਪਾਤਰੀਆਂ ਨੂੰ, ਜਿਨਾਂ ਵਿਚ 57216 ਪੇਂਡੂ ਖੇਤਰ ਅਤੇ 11169 ਲਾਭਪਾਤਰੀ ਸ਼ਹਿਰੀ ਖੇਤਰ ਨਾਲ ਸਬੰਧਤ ਹਨ, ਨੂੰ 3,41,92,500/- ਰੁਪਏ ਦੀ ਰਾਸ਼ੀ ਵੰਡੀ ਗਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੇਂਡੂ ਖੇਤਰ ਦੇ ਲਾਭਪਾਤਰੀਆਂ ਨੂੰ ਪੈਨਸ਼ਨ ਪੰਚਾਇਤਾਂ ਰਾਹੀਂ ਵੰਡੀ ਜਾ ਰਹੀ ਹੈ ਅਤੇ ਸ਼ਹਿਰੀ ਖੇਤਰ ਦੇ ਲਾਭਪਾਤਰੀਆਂ ਨੂੰ ਸਿੱਧੀ ਬੈਂਕ ਖਾਤਿਆਂ ਵਿਚ ਭੇਜ ਦਿੱਤੀ ਗਈ ਹੈ।

print
Share Button
Print Friendly, PDF & Email