” ਨਸੀਬੋ “

ss1

 ” ਨਸੀਬੋ “

” ਨਸੀਬੋ ” ਤਾਈ ਇਕ ਦਿਨ ਮੇਰੀ ਸੱਸ ਕੋਲ ਆ ਕੇ ਕਹਿਣ ਲੱਗੀ ਬਸ ਮਹੀਨੇ  ਤੱਕ ਮੈ ਆਪਣੇ ਦੋਨਾਂ ਪੁੱਤਾਂ ਦੇ ਵਿਆਹ ਕਰ ਦੇਣਾ , ਮੰਜੇ ਤੇ ਵਿਹਲੀ ਬੈਠ ਕੇ ਰੋਟੀ ਖਾਇਆ ਕਰੂਗੀ ”  ਵਧੀਆ ਭੈਣੇ ਰੋਟੀ ਵੀ ਕਰਮਾਂ ਵਾਲਿਆਂ ਨੂੰ  ਮਿਲਦੀ ਏ , ਇਹ ਗੱਲ ਸੁਣੇ ਕੇ ਮੁਸਕਰਾਉਂਦੀ  ਆਪਣੇ ਘਰ ਵੱਲ ਨੂੰ ਜਾ ਰਹੀ ਸੀ ।

    ਵਿਆਹ  ਕਰਨ ਤੋਂ ਬਾਅਦ ਇਕ ਦਿਨ ਫਿਰ ” ਘਰੇ ਆਈ , ਮਾਂ ਵਿਹੜੇ ਵਿਚ ਧੁੱਪਾ ਸੇਕ ਰਹੀ ਸੀ ,ਆਪਣੇ ਪੁੱਤਾਂ ਨੂੰਹ ਨੂੰ ਮਾਂ  ਕੋਲ ਬਹਿਕੇ ਕੋਸਣ ਲੱਗੀ ਮੈ ਤਾਂ ਭੜੀਏ ਪੁੱਤਾਂ ਦੇ ਵਿਆਹ ਕਰਕੇ  ਫਸ ਗਈ  ਹਾ ,ਕਿਉਂ , ਮੈਨੂੰ  ਕੋਈ ਵੀ ਮੂੰਹ ਨਹੀਂ ਧਰਦਾ ਨਾ ਹੀ ਆਈਆਂ  ਆਪਣੀਆਂ ਨਣਦਾਂ ਨੂੰ  ਬਲਾਉਂਦੀਆਂ ਨੇ । ਫਿਰ ਕੀ ਕਰਨਾ ” ਤਾਈ ” ਇਹੋ ਜਿਹੀ ਔਲਾਦ ਨੂੰ ਜਿਹੜੀ ਆਪਣੇ ਮਾਂ ਬਾਪ ਨੂੰ ਨਾਂ ਪੁੱਛੇ  , ਮੇਰੀ ਗੱਲ ਨੂੰ ਕੱਟ ਦੇ ਹੋਏ ਕੋਲ ਖੜੇ ਬਾਪੂ ਜੀ , ਕਹਿਣ ਲੱਗੇ , ਜੇ ਤਾਂ  ਤੂੰ  ਆਪਣੇ ਸੱਸ ਸਹੁਰੇ ਨੂੰ ਕਦੇ ਪੁੱਛਿਆ ਹੋਵੇ  ਤਾਂ  ਤਾਂ  ਉਹ  ਵੀ ਤੈਨੂੰ ਪੁੱਛਣ  ਤੇਰੀਆਂ ਨਣਦਾਂ  ਆਉਂਦੀਆਂ ਸੀ ਤੂੰ  ਘਰ ਨੂੰ  ਜਿੰਦਾ  ਲਾ ਕੇ ਕਿਧਰੇ  ਟਿਵਾ ਜਾਂਦੀ ਸੀ ਉਹ ਵਿਚਾਰੀਆਂ ਭੁੱਖੀਆਂ ਹੀ  ਤੇਰੇ ਘਰੋਂ  ਵਾਪਸ ਚਲੀਆਂ ਜਾਂਦੀਆਂ ਸੀ , ਕਰਨੀ  ਭਰਨੀ ਇੱਥੇ ਹੀ ਜਿਸ ਤਰ੍ਹਾਂ ਦਾ ਬੀਜੇ ਗੇ ਉਸੇ ਤਰ੍ਹਾਂ ਦਾ ਹੀ ਵੱਢੇਗੇ , ਜਿਵੇਂ ਆਪਾਂ ਆਪਣੇ ਮਾਂ ਪਿਉ ਨੂੰ ਪੁੱਛਾਗੇ  ਉੰਵੇਂ ਹੀ ਆਪਣੀ ਔਲਾਦ  ਆਪਾਂ ਨੂੰ ਪੁੱਛੇਗੀ ।ਫਿਰ ਕੌੜਾ ਸੱਚ ਨਾ ਸਹਾਰ ਦੀ ਹੋਈ ” ਨਸੀਬੋ ” ਤਾਈ ਆਪਣੇ ਘਰ ਵੱਲ ਨੂੰ ਬੁੜ – ਬੁੜ ਕਰਦੀ ਤੁਰ ਪਈ ।
ਹਾਕਮ ਸਿੰਘ ਮੀਤ ਬੌਂਦਲੀ 
” ਮੰਡੀ ਗੋਬਿੰਦਗੜ੍ਹ “
ਸੰਪਰਕ :- +974,6625,7723
ਦੋਹਾਂ ਕਤਰ
print
Share Button
Print Friendly, PDF & Email

Leave a Reply

Your email address will not be published. Required fields are marked *