ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਮਾਮਲੇ ਤੇ ਹਰਿੰਦਰ ਸਿੱਕ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਜਵਾਬ ਭੇਜਿਆ

ss1

ਵਿਵਾਦਤ ਫਿਲਮ ਨਾਨਕ ਸ਼ਾਹ ਫਕੀਰ ਦੇ ਮਾਮਲੇ ਤੇ ਹਰਿੰਦਰ ਸਿੱਕ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਜਵਾਬ ਭੇਜਿਆ

ਨਵੀਂ ਦਿੱਲੀ: ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ” ਦੇ ਮਾਮਲੇ ਵਿੱਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਫਿਲਮ ਨਿਰਮਾਤਾ ਹਰਿੰਦਰ ਸਿੱਕਾ ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਜਵਾਬ ਭੇਜਿਆ ਹੈ।

ਹਰਿੰਦਰ ਸਿੰਘ ਸਿੱਕਾ ਵਲੋਂ ਉਕਤ ਨੋਟਿਸ ਦਾ ਜਵਾਬ ਭੇਜ ਕੇ ਦੱਸਿਆ ਕਿ ਫ਼ਿਲਮ ਸਬੰਧੀ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵਲੋਂ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸ ਦੇ ਸਬੂਤ ਵਜੋਂ ਸਿੱਕਾ ਨੇ ਸ੍ਰੀ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਚਿੱਠੀਆਂ ਦੀ ਕਾਪੀ ਨੂੰ ਸਬੂਤ ਵਜੋਂ ਨਾਲ ਹੀ ਭੇਜਿਆ ਹੈ ।

ਨੇ ਵਿਵਾਦਤ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਸਬੰਧੀ ਇਕ ਸ਼ਿਕਾਇਤ ਦੇ ਆਧਾਰ ‘ਤੇ ਉਕਤ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਸੀ ।

ਸਿੱਕਾ ਨੇ ਘੱਟ ਗਿਣਤੀ ਕਮਿਸ਼ਨ ਨੂੰ ਭੇਜੇ ਜਵਾਬ ‘ਚ ਇਸ ਗੱਲ ‘ਤੇ ਹੈਰਾਨੀ ਪ੍ਰਗਟਾਈ ਕਿ ਮਾਮਲੇ ਨਾਲ ਸਬੰਧਤ ਪੂਰੇ ਤੱਥਾਂ ਨੂੰ ਜਾਣੇ ਬਿਨਾਂ ਹੀ ਉਨ੍ਹਾਂ (ਸਿੱਕਾ) ਨੂੰ ਅਸਿੱਧੇ ਤਰੀਕੇ ਨਾਲ ਮੁਲਜ਼ਮ ਵਾਂਗ ਮੰਨਿਆ ਜਾ ਰਿਹਾ ਹੈ । ਸਿੱਕਾ ਨੇ ਆਪਣੇ ਜੀਵਨ ਦੌਰਾਨ ਹਥਿਆਰਬੰਦ ਫ਼ੌਜ ‘ਚ ਇਕ ਕਮਿਸ਼ਨ ਅਧਿਕਾਰੀ ਵਜੋਂ ਕੀਤੀ ਗਈ ਸੇਵਾ ਦਾ ਹਵਾਲਾ ਵੀ ਦਿੱਤਾ ਅਤੇ ਇਹ ਵੀ ਦੱਸਿਆ ਕਿ ਉਕਤ ਫ਼ਿਲਮ ਨੂੰ ਨਰਗਿਸ ਦੱਤ ਅਵਾਰਡ ਸਮੇਤ ਕੌਮੀ ਪੱਧਰ ‘ਤੇ ਤਿੰਨ ਅਵਾਰਡ ਵੀ ਪ੍ਰਾਪਤ ਹੋਏ ਹਨ ਤੇ ਕਾਫੀ ਲੋਕਾਂ ਵਲੋਂ ਸਲਾਹੀ ਵੀ ਗਈ ਹੈ।

ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਿੱਖ ਮੈਂਬਰ ਕਰਤਾਰ ਸਿੰਘ ਕੋਛੜ ਨੇ ਦੱਸਿਆ ਕਿ ਸਿੱਖ ਸਲਾਹਕਾਰ ਕਮੇਟੀ ਮੈਂਬਰ ਜਗਮਿੰਦਰ ਸਿੰਘ ਵਲੋਂ ਉਕਤ ਫ਼ਿਲਮ ਦੇ ਵਿਵਾਦ ਨੂੰ ਲੈ ਕੇ ਘੱਟ ਗਿਣਤੀ ਕਮਿਸ਼ਨ ਕੋਲ ਸਿੱਕਾ ਦੀ ਸ਼ਿਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਨਿਰਮਾਤਾ ਸਿੱਕਾ ਨੂੰ ਨੋਟਿਸ ਭੇਜਿਆ ਗਿਆ ਸੀ । ਕੋਛੜ ਨੇ ਕਿਹਾ ਕਿ ਸਿੱਕਾ ਦਾ ਜਵਾਬ ਕਮਿਸ਼ਨ ਕੋਲ ਪੁੱਜ ਗਿਆ ਹੈ ਅਤੇ ਉਨ੍ਹਾਂ ਦੇ ਜਵਾਬ ਦੀ ਬਾਰੀਕੀ ਨਾਲ ਘੋਖ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।

print
Share Button
Print Friendly, PDF & Email