ਬਿਜਲੀ ਦੇ ਬਿੱਲ ਨਾ ਪੜੇ ਜਾਣ ਕਾਰਨ ਲੋਕ ਪਰੇਸ਼ਾਨ

ss1

ਬਿਜਲੀ ਦੇ ਬਿੱਲ ਨਾ ਪੜੇ ਜਾਣ ਕਾਰਨ ਲੋਕ ਪਰੇਸ਼ਾਨ

1-39
ਬਰੇਟਾ 31 ਮਈ (ਰੀਤਵਾਲ):- ਪਾਵਰਕਾਮ ਵੱਲੋ ਬਿਜਲੀ ਦੇ ਦਿੱਤੇ ਜਾ ਰਹੇ ਬਿੱਲ ਲੋਕਾ ਲਈ ਸਿਰਦਰਦੀ ਬਣੇ ਹੋਏ ਦਿਖਾਈ ਦੇ ਰਹੇ ਹਨ ਕਿਉਂਕਿ ਇਨ੍ਹਾਂ ਬਿੱਲਾਂ ਤੇ ਛਪਿਆ ਕੁਝ ਵੀ ਨਹੀ ਪੜਿਆਂ ਜਾਂਦਾ ਹੈ।ਅੱਖਰ ਇਸ ਤਰ੍ਹਾਂ ਛਾਪਦੇ ਹਨ ਕਿ ਖੁਦ ਬਿਜਲੀ ਦਫਤਰ ਵਾਲੇ ਵੀ ਪੜ੍ਹਨ ਤੋ ਅਸਮੱਰਥ ਹਨ।ਇਸ ਤਰ੍ਹਾਂ ਦਾ ਇਕ ਬਿੱਲ ਦਿਖਾਉਂਦੇ ਹੋਏ ਸ਼ਿਵ ਨਗਰੀ ਬਰੇਟਾ ਵਿਖੇ ਰਹਿੰਦੇ ਜੈ ਨਰਾਇਣ ਨੇ ਦੱਸਿਆ ਕਿ ਉਸ ਨੂੰ ਨਹੀ ਪਤਾ ਸੀ ਕਿ ਇਸ ਤੇ ਛੱਪਿਆ ਹੈ ਕੇ ਨਹੀ ਤੇ ਉਹ ਬਿੱਲ ਲੈ ਕੇ ਬਿਜਲੀ ਦਫਤਰ ਵਿਚ ਭਰਨ ਚਲਾ ਗਿਆ ਪਰ ਉਥੇ ਬਿਲ ਲੈਣ ਵਾਲੀ ਖਿੜਕੀ ਤੇ ਬੈਠੇ ਖਜਾਨਚੀ ਨੇ ਕਿਹਾ ਕਿ ਇਸ ਤੇ ਤਾਂ ਕੁਝ ਪਤਾ ਨਹੀ ਚਲਦਾ ਕਿ ਤੁਹਾਡਾ ਨੰਬਰ ਕੀ ਹੈ ਤੇ ਬਿੱਲ ਕਿਨ੍ਹਾਂ ਹੈ ਉਹ ਇਹ ਬਿੱਲ ਲੈ ਕੇ ਦਫਤਰ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਕੋਲ ਪਰੇਸ਼ਾਨ ਹੁੰਦਾ ਰਿਹਾ ਪਰ ਕਿਧਰੇ ਵੀ ਮਸਲਾ ਹੱਲ ਨਾ ਹੋਇਆ।ਇਸ ਸੰਬੰਧੀ ਬਿਜਲੀ ਦਫਤਰ ਜਾ ਕੇ ਦੇਖਣ ਤੇ ਵੀ ਇਹ ਗੱਲ ਸਾਹਮਣੇ ਆਈ ਕਿ ਅਨੇਕਾਂ ਲੋਕ ਇਸ ਪਰੇਸ਼ਾਨੀ ਨਾਲ ਪਰੇਸ਼ਾਨ ਹੋ ਰਹੇ ਹਨ ਲੋੜ ਹੈ ਕਿ ਪਾਵਰਕਾਮ ਇਸ ਵੱਲ ਧਿਆਨ ਦੇਵੇ ਇਸ ਨਾਲ ਲੋਕ ਪਰੇਸ਼ਾਨ ਹਨ ਉਸ ਦੇ ਨਾਲ ਹੀ ਪਾਵਰਕਾਮ ਦੀ ਅਦਾਇਕੀ ਵਿਚ ਵੀ ਭਾਰੀ ਖੜੋਕ ਹੁੰਦੀ ਹੈ।

print
Share Button
Print Friendly, PDF & Email