ਮੁੱਖ ਮੰਤਰੀ ਵੱਲੋਂ ਫਗਵਾੜਾ ਦੇ ਗੋਲ ਚੌਂਕ ਦਾ ਨਾਂ ਮੁੜ ਸੰਵਿਧਾਨ ਚੌਂਕ ਰੱਖਣ ਲਈ ਸਹਿਮਤੀ

ss1

ਮੁੱਖ ਮੰਤਰੀ ਵੱਲੋਂ ਫਗਵਾੜਾ ਦੇ ਗੋਲ ਚੌਂਕ ਦਾ ਨਾਂ ਮੁੜ ਸੰਵਿਧਾਨ ਚੌਂਕ ਰੱਖਣ ਲਈ ਸਹਿਮਤੀ

ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਗਵਾੜਾ ਵਿਖੇ 13 ਅਪ੍ਰੈਲ ਨੂੰ ਹੋਏ ਝਗੜੇ ਦੇ ਪੀੜਤ ਵਿਅਕਤੀਆਂ ਨੂੰ ਵਧੀਆ ਤੋਂ ਵਧੀਆ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਸ਼ਹਿਰ ਦੇ ਲਾਲ ਚੌਂਕ ਦਾ ਨਾਂ ਮੁੜ ਸੰਵਿਧਾਨ ਚੌਂਕ ਰਖੇ ਜਾਣ ਲਈ ਸਿਧਾਂਤਕ ਪ੍ਰਵਾਨਗੀ ਦੇ ਦਿਤੀ ਹੈ।
ਹਿੰਸਾ ਦੌਰਾਨ ਪੀੜਤ ਹੋਏ ਵਿਅਕਤੀਆਂ ਦੇ ਪਰਿਵਾਰਾਂ ਸਣੇ ਦਲਿਤ ਸਮਾਜ ਦੇ ਇਕ ਵਫ਼ਦ ਵਲੋਂ ਮੁਖ ਮੰਤਰੀ ਨਾਲ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਦਸਿਆ ਕਿ ਫਗਵਾੜਾ ਮਿਉਂਸੀਪਲ ਕਾਰਪੋਰੇਸ਼ਨ ਨੇ ਪਹਿਲਾਂ ਹੀ ਇਸ ਚੌਂਕ ਦਾ ਮੁੜ ਨਾਮਕਰਨ ਕਰਨ ਲਈ ਇਕ ਮਤਾ ਭੇਜਿਆ ਹੈ। ਉਨ੍ਹਾਂ ਕਿਹਾ ਕਿ ਇਸ ਗੋਲ ਚੌਂਕ ਦਾ ਨਾਂ ਸੰਵਿਧਾਨ ਚੌਂਕ ਰਖੇ ਜਾਣ ‘ਚ ਕੋਈ ਵੀ ਗਲਤ ਗਲ ਨਹੀਂ ਹੈ ਕਿਉਂਕਿ ਸਾਡਾ ਸੰਵਿਧਾਨ ਕਿਸੇ ਖਾਸ ਜਾਤ ਜਾ ਨਸਲ ਨਾਲ ਸਬੰਧ ਨਹੀ ਰਖਦਾ ਅਤੇ ਅਸੀ ਸਾਰੇ ਭਾਰਤੀ ਹਾਂ ਅਤੇ ਇਸ ਗਲ ‘ਤੇ ਸਾਨੂੰ ਮਾਣ ਹੈ। ਇਸ ਦੌਰਾਨ ਉਨ੍ਹਾਂ ਨੇ ਚੌਂਕ ਦਾ ਮੁੜ ਨਾਮਕਰਨ ਕਰਨ ਵਾਸਤੇ ਢੁਕਵੇਂ ਢੰਗ ਤਰੀਕੇ ਨੂੰ ਅਪਨਾਉਣ ਲਈ ਸਥਾਨਕ ਪ੍ਰਸ਼ਾਸਨ ਨੂੰ ਹਦਾਇਤਾਂ ਜ਼ਾਰੀ ਕੀਤੀਆਂ ਹਨ।
ਗੋਲੀਆਂ ਨਾਲ ਗੰਭੀਰ ਜ਼ਖਮੀ ਹੋਏ ਜਸਵੰਤ ਬੋਬੀ ਨਾਂ ਦੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵਲੋਂ ਕੀਤੀ ਗਈ ਬੇਨਤੀ ਦੇ ਸਬੰਧ ਵਿਚ ਮੁਖ ਮੰਤਰੀ ਨੇ ਕਿਹਾ ਕਿ ਉਸ ਨੂੰ ਵਧੀਆ ਤੋਂ ਵਧੀਆ ਸੰਭਵੀ ਇਲਾਜ ਮੁਹਈਆ ਕਰਵਾਉਣਾ ਸਰਕਾਰ ਦੀ ਜ਼ਿਮਂੇਵਾਰੀ ਹੈ।

print
Share Button
Print Friendly, PDF & Email