ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

ss1

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂ

ਭਾਰਤੀ ਮੂਲ ਦੇ 20 ਲੋਕ ਅਮਰੀਕਾ ‘ਚ ਲੜਨਗੇ ਸੰਸਦੀ ਚੋਣਾਂਵਾਸ਼ਿੰਗਟਨ, 23 ਅਪ੍ਰੈਲ ( ਰਾਜ ਗੋਗਨਾ )—ਅਮਰੀਕਾ ‘ਚ ਇਸ ਸਾਲ ਭਾਰਤੀ ਮੂਲ ਦੇ 20 ਲੋਕ ਸੰਸਦੀ ਚੋਣਾਂ ਲੜਨ ਲਈ ਅੱਗੇ ਆਏ ਹਨ ਜੋ ਆਪਣੇ ਆਪ ‘ਚ ਇਕ ਰਿਕਾਰਡ ਹੈ। ਨਵੇਂ ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਸਾਰਿਆਂ ਨੇ ਕੁੱਲ 1 ਕਰੋੜ 55 ਲੱਖ ਡਾਲਰ ਦਾ ਚੰਦਾ ਇਕੱਠਾ ਕੀਤਾ ਹੈ। ਉਨ੍ਹਾਂ ‘ਚੋਂ ਸੱਤ ਨੇ 10-10 ਲੱਖ ਡਾਲਰ ਦਾ ਚੰਦਾ ਇਕੱਠਾ ਕੀਤਾ ਹੈ।
ਸੰਸਦੀ ਚੋਣਾਂ ਨਵੰਬਰ ਮਹੀਨੇ ‘ਚ ਹੋਣ ਜਾ ਰਹੀਆਂ ਹਨ। ਅਰੀਜੋਨਾ ‘ਚ ਇਹ 24 ਅਪ੍ਰੈਲ ਨੂੰ ਹੋ ਰਹੀਆਂ ਹਨ, ਉਥੇ ਹਿਰਲ ਟਿਪਿਰਨੇਨੀ ਚੋਣਾਂ ਲੜ ਰਹੇ ਹਨ। ਭਾਰਤੀ ਮੂਲ ਦੇ ਅਮਰੀਕੀਆਂ ਵੱਲੋਂ ਜਮਾ ਕੀਤੀ ਗਈ 1 ਕਰੋੜ 55 ਲੱਖ ਡਾਲਰ ਦੀ ਚੰਦਾ ਰਾਸ਼ੀ ਅਮਰੀਕਾ ‘ਚ ਕਿਸੇ ਜਾਤੀ ਸਮੂਹ ਵੱਲੋਂ ਜਮਾ ਕੀਤੀ ਗਈ ਰਿਕਾਰਡ ਰਾਸ਼ੀ ਹੈ। ਫੈਡਰਲ ਇਲੈਕਸ਼ਨ ਕਮਿਸ਼ਨ ਨੇ ਇਕੱਠੀ ਕੀਤੀ ਹੋਈ ਰਾਸ਼ੀ ਦਾ ਜੋ ਤਾਜ਼ਾ ਅੰਕੜਾ ਜਾਰੀ ਕੀਤਾ ਹੈ ਉਸ ਦੇ ਅਨੁਸਾਰ ਇਲੀਨੋਇਸ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਸਭ ਤੋਂ ਜ਼ਿਆਦਾ ਚੰਦਾ ਜਮਾ ਕੀਤਾ ਹੈ। ਉਹ ਇਲੀਨੋਇਸ ਦੇ ਅੱਠਵੇਂ ਗ੍ਰੇਸਨਲ ਡਿਸਟ੍ਰਿਕਟ ਤੋਂ ਫਿਰ ਤੋਂ ਚੋਣਾਂ ਲੜਨਗੇ। ਉਨ੍ਹਾਂ ਖਿਲਾਫ ਰਿਪਬਲਿਕਨ ਪਾਰਟੀ ਦੇ ਜਤਿੰਦਰ ਦਿਗਾਨਕਰ ਚੋਣ ਮੈਦਾਨ ਵਿੱਚ ਹਨ।
print
Share Button
Print Friendly, PDF & Email

Leave a Reply

Your email address will not be published. Required fields are marked *