ਧੰਨਵਾਦ

ss1

ਧੰਨਵਾਦ

ਕੋਟਿ-ਕੋਟਿ ਧੰਨਵਾਦ ਜਿੰਨ੍ਹਾ ਨੇ
ਕੁੱਖਾਂ ਵਿੱਚ ਮਰਵਾ ਦਿੱਤਾ..
ਜੰਮ ਕੇ ਵੀ ਸੀ ਦਾਗ੍ਹੀ ਹੋਣਾ,
ਲੱਗਣੋ ਦਾਗ੍ਹ ਬਚਾ ਦਿੱਤਾ..!!
ਉਹ ਪੀੜ ਜਰ ਲਈ ਅਸਾਂ ,
ਇਹ ਜਰੀ ਨਾ ਜਾਣੀ ..
ਪਲ ਵਿੱਚ ਕਿੱਸਾ ਨਾ ਮੁੱਕਦਾ,
ਹੁੰਦੀ ਉਮਰੋਂ ਲੰਮੀ ਕਹਾਣੀ .,!!
ਲੁੱਕ-ਲੁੱਕ ਰਹਿੰਦੀਆਂ ਜੱਗ ਕੋਲੋਂ,
ਆਪਣਿਆਂ ਸੀ ਪੱਤ ਲੁੱਟਣੀ .,
ਕੁਸਕਣ ਦੀ ਜੇ ਹਿੰਮਤ ਕਰਦੀਆਂ,
ਸੀ ਸੰਘੀ ਸਾਡੀ ਘੁੱਟਣੀ ..!!
ਕਿਧਰੇ ਅਸੀਂ ਜੇ ਭੁੱਲ – ਭੁਲੇਖੇ,
ਰਾਹਾਂ ਆਪਣੀਆਂ ਚੁਣਦੀਆਂ..
ਤਾਹਨੇ-ਮਿਹਣਿਆਂ ਦੇ ਨਾਲ ਗੱਲਾਂ,
ਵੰਨ-ਸੁਵੰਨੀਆਂ ਸੁਣਦੀਆਂ..!!
ਧੀਆਂ ਭੈਣਾਂ ਮਾਂਵਾਂ ਹੋ ਕੇ,
ਹਰ ਪੱਖੋਂ ਨਮੋਸ਼ੀਆਂ ਹੋਣੀਆਂ..
ਮਰਦਾਂ ਦੇ ਮੁਹੋਂ ਵੀ ਗਾਲ੍ਹਾਂ,
ਸੀ ਸਾਡੇ ਹਿੱਸੇ ਅਉਣੀਆਂ ..!!
ਘੁੱਟ-ਘੁੱਟ ਮਰਦੀਆਂ,
ਦਾਜ ਲਈ ਸੜਦੀਆ,
ਜ਼ਬਰ-ਜ਼ਨਾਹ ਸੀ ਹੋਣਾ ..
ਜੰਮ ਕੇ ਵੀ ਤਾਂ ਉਮਰ ਸਾਰੀ,
ਸੀ ਪੈਣਾ ਪੱਲੇ ਰੋਣਾ !!
ਚੰਗਾ ਹੋਇਆ ਪਹਿਲਾਂ ਮਰ ਗਈਆਂ,
“ਬਿੰਦ” ਇਹ ਕਹਿ ਕੇ ਸਾਰ ਰਹੀਆਂ……..
ਕੁੱਖਾਂ ਦੇ ਵਿੱਚ ਮਰਗੀਆਂ ਧੀਆਂ,
ਇਹੋ ਸੋਚ ਵਿਚਾਰ ਰਹੀਆਂ……!!!!!

ਕੌਰ ਬਿੰਦ

print
Share Button
Print Friendly, PDF & Email