ਮਾਨਵਤਾ ਦੇ ਮਸੀਹਾ ਬਾਬਾ ਬੁੱਧ ਸਿੰਘ ਢਾਹਾਂ ਨੂੰ ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ss1

ਮਾਨਵਤਾ ਦੇ ਮਸੀਹਾ ਬਾਬਾ ਬੁੱਧ ਸਿੰਘ ਢਾਹਾਂ ਨੂੰ ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁਲਪੁਰ ਦੇ ਸੰਸਥਾਪਕ ਸੇਵਾ ਦੇ ਪੁੰਜ, ਕੱਲਰ ਦੀ ਧਰਤੀ ਦੇ ਗੁਲਾਬ ਬਾਬਾ ਬੁੱਧ ਸਿੰਘ ਜੀ ਢਾਹਾਂ ਜੋ ਕੁੱਝ ਦਿਨ ਪਹਿਲਾਂ 20 ਅਪ੍ਰੈਲ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਅੱਜ ਉਸ ਮਹਾਨ ਆਤਮਾ ਦੀ ਅੰਤਿਮ ਵਿਦਾਇਗੀ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਾਜਰਾ ਵਿਖੇ ਟਰੱਸਟ ਦੇ ਪ੍ਰਧਾਨ ਬੀਬੀ ਸੁਸ਼ੀਲ ਕੌਰ ਅਤੇ ਸਮੂਹ ਟੱਰਸਟ ਮੈਂਬਰਾਂ ਦੀ ਅਗਵਾਈ ਹੇਠ ਸਰਬ ਸੰਗਤ ਕੰਢੀ ਅਤੇ ਬੀਤ ਇਲਾਕੇ ਤੋਂ ਪੁੱਜੀਆਂ ਸੰਗਤਾਂ ਨੂੰ ਬਾਬਾ ਬੁੱਧ ਸਿੰਘ ਜੀ ਦੀ ਦੇਹ ਦੇ ਅੰਤਿਮ ਦਰਸ਼ਨ ਕਰਵਾਏ ਗਏ। ਇਸ ਮੌਕੇ ਭਾਈ ਜੋਗਾ ਸਿੰਘ ਜੀ ਸਮੇਤ ਹੋਰ ਕੀਰਤਨੀ ਜਥਿਆਂ ਨੇ ਵੈਰਾਗਮਈ ਕੀਰਤਨ ਕਰਦੇ ਹੋਏ ਬਾਬਾ ਬੁੱਧ ਸਿੰਘ ਜੀ ਦੇ ਅਗਲੇ ਪੈਂਡੇਂ ਲਈ ਅਕਾਲਪੁਰਖ ਵਾਹਿਗੁਰੂ ਦੇ ਚਰਣਾਂ ਵਿੱਚ ਅਰਦਾਸ ਬੇਨਤੀ ਕੀਤੀ।ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਾਜਰਾ ਵਿਖੇ ਬਾਬਾ ਬੁੱਧ ਸਿੰਘ ਜੀ ਦੀ ਅੰਤਿਮ ਯਾਤਰਾ ਵਿੱਚ ਸਿਜਦਾ ਹੋਣ ਪੁੱਜੇ ਦਾਨੀ ਐਸ ਪੀ ਸਿੰਘ ਉਬਰਾਏ ਸਰਬੱਤ ਦਾ ਭਲਾ ਟਰੱਸਟ, ਸਤਨਾਮ ਸਿੰਘ ਮਾਣਕ ਕਾਰਜਕਾਰੀ ਸੰਪਾਦਕ ਅਦਾਰਾ ਅਜੀਤ ਨੇ ਬੋਲਦਿਆਂ ਕਿਹਾ ਕਿ ਬਾਬਾ ਬੁੱਧ ਸਿੰਘ ਜੀ ਲੋੜਵੰਦਾਂ ਦੇ ਰੱਬ, ਬੇਸਹਾਰਿਆਂ ਦੇ ਸਹਾਰਾ, ਹਰ ਵਰਗ ਦੀ ਭਲ਼ਾ ਲੋਚਣ ਵਾਲੀ ਉੱਚੀ ਸੁੱਚੀ ਸੋਚ ਦੇ ਮਾਲਿਕ ਸਨ।ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਜੀ ਢਾਹਾਂ ਨੇ ਇਸ ਸੰਸਾਰ ਅੰਦਰ ਕੀਤੀ ਅਣਥੱਕ ਸੇਵਾ, ਆਪਣਾ ਘਰ ਵਾਰ ਜਮੀਨ ਜਾਇਦਾਦ ਵੇਚ ਕੇ ਲੋਕਾਈ ਦੇ ਭਲੇ ਲਈ ਸ਼ੁਰੂ ਕੀਤਾ ਮਿਸ਼ਨ ਅੱਜ ਨਵਾਂਗਰਾਂ ਕੁੱਲਪੁਰ ਵਿਖੇ ਵੱਧ ਫੁੱਲ ਰਿਹਾ ਹੈ।

ਬਾਬਾ ਜੀ ਵੱਲੋਂ ਕੀਤੇ ਕਾਰਜ ਰਹਿੰਦੀ ਦੁਨੀਆ ਤੱਕ ਲੋਕਾਈ ਅੰਦਰ ਯਾਦ ਕੀਤੇ ਜਾਣਗੇ ਅਤੇ ਦੂਜਿਆਂ ਲਈ ਪ੍ਰੇਰਣਾ ਸ੍ਰੋਤ ਹੋਣਗੇ।ਉਨਾ੍ਹ ਕਿਹਾ ਕਿ ਬੇਸ਼ਕ ਬਾਬਾ ਬੁੱਧ ਸਿੰਘ ਜੀ ਸਰੀਰਕ ਰੂਪ ਵਿੱਚ ਸਾਡੇ ਵਿਚਕਾਰ ਨਹੀ ਰਹੇ ਪਰ ਆਤਮਿਕ ਤੌਰ ਤੇ ਉਹ ਹਮੇਸ਼ਾ ਜਿਉਂਦੇ ਰਹਿਣਗੇ।ਇਸ ਮੌਕੇ ਸਾਬਕਾ ਗਵਰਨਰ ਇਕਬਾਲ ਸਿੰਘ ਜੀ ਨੇ ਕਿਹਾ ਕਿ ਬਾਬਾ ਬੁੱਧ ਸਿੰਘ ਢਾਹਾਂ ਦੁਆਰਾ ਦਿੱਤਾ ਮਿਸ਼ਨ ਹਮੇਸ਼ਾ ਲੋਕਾਈ ਦਾ ਭਲਾ ਕਰਦੇ ਹੋਏ ਚਿਰਸਦੀਵੀ ਦੁਨੀਆਂ ਅੰਦਰ ਬਾਬਾ ਜੀ ਦੇ ਸੁਪਨਿਆਂ ਦੀ ਮਹਿਕ ਬਿਖੇਰਦਾ ਰਹੇਗਾ। ਪਿੰਡ ਨੌਰਾ ਵਿਖੇ ਬਾਬਾ ਬੁੱਧ ਸਿੰਘ ਜੀ ਦੀ ਮ੍ਰਿਤਕ ਦੇਹ ਦੇ ਦਰਸ਼ਨਾਂ ਲਈ ਵਿਸ਼ੇਸ਼ ਤੌਰ ਤੇ ਕਿਲਾ੍ਹ ਆਨੰਦਗੜ੍ਹ ਸਾਹਿਬ ਤੋਂ ਆਏ ਸੇਵਾ ਦੇ ਪੁੰਜ ਸੰਤ ਬਾਬਾ ਲਾਭ ਸਿੰਘ ਜੀ ਨੇ ਬਾਬਾ ਜੀ ਦੀ ਮ੍ਰਿਤਕ ਦੇਹ ਤੇ ਸਿਰੋਪਾ ਪਾ ਕੇ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਬਾਬਾ ਬੁੱਧ ਸਿੰਘ ਜੀ ਸੱਚਖੰਡ ਸਤਲੋਕ ਅੰਦਰ ਸਦਾ ਲਈ ਅਮਰ ਹੋਏ ਹਨ।ਇਸ ਉਪਰੰਤ ਇੱਕ ਵੱਡੇ ਕਾਫਿਲੇ ਦੇ ਰੂਪ ਵਿੱਚ ਬਾਬਾ ਬੁੱਧ ਸਿੰਘ ਜੀ ਦੀ ਮ੍ਰਿਤਕ ਦੇਹ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜਮਾਜਰਾ ਤੋਂ ਚੱਲ ਕੇ ਵਾਇਆ ਰਗੜਸ਼ੰਕਰ ਬੰਗਾ ਹੁੰਦੀ ਹੋਈ ਬਾਬਾ ਜੀ ਦੇ ਜੱਦੀ ਪਿੰਡ ਢਾਹਾਂ ਸ਼ਮਸ਼ਾਨਘਾਟ ਲਿਜਾਈ ਗਈ। ਜਿੱਥੇ ਕਾਫਿਲੇ ਦੇ ਨਾਲ ਗਈਆਂ ਹਜ਼ਾਰਾਂ ਸੇਜਲ ਅੱਖਾਂ ਵੱਲੋਂ ਸ਼ਮਸ਼ਾਨਘਾਟ ਢਾਹਾਂ ਵਿੱਚ ਅਗਨੀ ਸੁਪਰਦ ਕਰਕੇ ਅੰਤਿਮ ਵਿਦਾਇਗੀ ਦਿੱਤੀ ਗਈ। ਬਾਬਾ ਬੁੱਧ ਸਿੰਘ ਜੀ ਦੀ ਅੰਤਿਮ ਦਰਸ਼ਨ ਯਾਤਰਾ ਦੌਰਾਨ ਬੋੜਾ,ਗੋਗੋਂ, ਗੜਸ਼ੰਕਰ, ਨੌਰਾ, ਖਮਾਚੌਂ, ਬੰਗਾ, ਗੁਰੂ ਨਾਨਕ ਹਸਪਤਾਲ ਢਾਹਾਂ ਸਮੇਤ ਥਾਂ ਥਾਂ ਸੜਕ ਤੇ ਖੜੀਆਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਬਾਬਾ ਬੁੱਧ ਸਿੰਘ ਜੀ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਬਾਬਾ ਜੀ ਦੀ ਅੰਤਿਮ ਯਾਤਰਾ ਵਿੱਚ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਮੈਂਬਰ ਬੀਬੀ ਸ਼ੁਸ਼ੀਲ ਕੌਰ ਮੀਤ ਪ੍ਰਧਾਨ, ਬਲਵੀਰ ਸਿੰਘ ਬੈਂਸ, ਸ ਮਹਿੰਦਰ ਸਿੰਘ ਭਾਟੀਆ ਨਵਾਂਗਰਾਂ, ਦੀਪਕ ਬਾਲੀ, ਸ:ਰਘਵੀਰ ਸਿੰਘ ਮੁੱਖ ਪ੍ਰਬੰਧਕ, ਤੋਂ ਇਲਾਵਾ ਐਮ ਐਸ ਵਿਰਦੀ ਰਿਟਾ ਆਈ ਈ ਐਸ, ਕ੍ਰਿਸ਼ਨਾ ਵਿਰਦੀ, ਹਰਿੰਦਰ ਕੌਰ,ਮਨਜੀਤ ਕੌਰ,ਕੁਲਜਿੰਦਰ ਕੌਰ(ਤਿੰਨੋ ਸਪੁੱੱਤਰੀਆਂ ਬਾਬਾ ਬੁੱਧ ਸਿੰਘ ਜੀ, ਅਜੀਤ ਸਿੰਘ ਥਾਂਦੀ ਇਕਬਾਲ ਸਿੰਘ ਸਾਬਕਾ ਗਵਰਨਰ ਪਾਂਡੇਚੇਰੀ,ਸਰਬਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ.ਐਸ.ਪੀ ਸਿੰਘ ਓਬਰਾਏ,ਅਮਨਜੋਤ ਕੌਰ ਐੱਸ.ਡੀ.ਐੱਮ ਬੰਗਾ,ਜਨਾਬ ਖਾਲਿਦ ਹੁਸੈਨ ਜੰਮੂ, ਡਾ ਐਸ਼ ਪੀ ਐਸ ਗਰੋਵਰ, ਡਾ ਟੀ ਐਸ ਨੰਦਾ, ਸ ਇੰਦਰਜੀਤ ਸਿੰਘ ਨਿਸ਼ਕਾਮ ਸੇਵਕ ਜਥਾ, ਡਾ. ਸੁਖਵਿੰਦਰ ਸਿੰਘ ਸੁੱਖੀ ਵਿਧਾਇਕ ਬੰਗਾ,ਸਤਨਾਮ ਸਿੰਘ ਮਾਣਕ,ਚੌਧਰੀ ਨੰਦ ਲਾਲ ਸਾਬਕਾ ਮੁੱਖ ਸੰਸਦੀ ਸਕੱਤਰ, ਠੇਕੇਦਾਰ ,ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ, ਜਰਨੈਲ ਸਿੰਘ ਵਾਹਦ,ਕਾਮਰੇਡ ਮਹਾਂ ਸਿੰਘ ਰੌੜੀ,ਹਰਅਮਰਿੰਦਰ ਸਿੰਘ ਚਾਂਦਪੁਰੀ ਚੈਅਰਮੈਨ ਸੰਮਤੀ ਸੜੋਆ,ਕਾਮਰੇਡ ਦਰਸ਼ਨ ਸਿੰਘ ਮੱਟੂ, ਰਾਮ ਕਿਸ਼ਨ ਕਟਾਰੀਆ ਸਾਬਕਾ ਵਿਧਾਇਕ,ਜਸਪਾਲ ਸਿੰਘ ਜਾਡਲੀ, ਬੁੱਧ ਸਿੰਘ ਬਲਾਕੀਪੁਰ ਪ੍ਰਧਾਨ ਅਕਾਲੀ ਦਲ ਬਾਦਲ, ਸੰਤੋਖ ਸਿੰਘ ਬੋੜਾ,ਮੋਹਣ ਸਿੰਘ ਬੰਗਾ ਸਾਬਕਾ ਵਿਧਾਇਕ, ਸੁਖਦੇਵ ਸਿੰਘ ਭੌਰ, ਡਾ.ਜੰਗ ਬਹਾਦੁਰ ਸਿੰਘ ਰਾਏ, ਦਵਿੰਦਰ ਕੌਰ ਰਾਏ, ਡਾ ਹਰਵਿੰਦਰ ਸਿੰਘ ਬਾਠ, ਰਜਿੰਦਰ ਸਿੰਘ ਸ਼ੂਕਾ ਪ੍ਰਧਾਨ ਨਗਰ ਕੌਸ਼ਲ ਗੜਸ਼ੰਕਰ, ਗੁਰਚਰਨ ਸਿੰਘ ਬਸਿਆਲਾ ਆਪ ਆਗੂ, ਸ਼ਤੀਸ਼ ਰਾਣਾ ਪ:ਸ:ਸ: ਫ ਦੇ ਆਗੂ, ਜਥੇਦਾਰ ਸਵਰਨਜੀਤ ਸਿੰਘ ਤਰਨਾ ਦਲ,ਪਰਮ ਸਿੰਘ ਖਾਲਸਾ, ਪ੍ਰਿੰਸੀਪਲ ਹਰਨਾਮ ਸਿੰਘ ਨਾਗਰਾ,ਜੀ.ਐੱਸ ਗਿੱਧਾ, ਆਤਮਾ ਰਾਮ ਟੋਰੋਵਾਲ, ਵੈਦ ਸਰਵਣ ਰੌੜੀ, ਹੇਮ ਰਾਜ ਧੰਜਲ ਸਾਬਕਾ ਮੁੱਖ ਅਧਿਆਪਕ, ਜਥੇਦਾਰ ਸੁੱਚਾ ਸਿੰਘ ਚਾਂਦਪੁਰੀ, ਸ਼ਿਵਦੇਵ ਸਾਬਕਾ ਸਰਪੰਚ ਰੁੜਕੀ, ਵਧੇਰੇ ਗਿਣਤੀ ਵਿੱਚ ਇਲਾਕੇ ਭਰ ਤੋਂ ਆਮ ਲੋਕ ਅਤੇ ਗੁਰਸੇਵਾ ਨਰਸਿੰਗ ਕਾਲਜ ਪਨਾਮ ਦੀਆਂ ਵਿਦਿਆਰਥਣਾਂ ਦੇ ਨਾਲ ਹਸਪਤਾਲ ਦੇ ਸਟਾਫ ਮੈਂਬਰਾਂ ਸਮੇਤ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

print
Share Button
Print Friendly, PDF & Email